ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ 27 ਜੂਨ ਨੂੰ ਪਲੇਸਮੈਂਟ ਕੈਂਪ ਲੱਗੇਗਾ ।

ਗੁਰਦਾਸਪੁਰ 24 ਜੂਨ  ;- ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜਗਾਰ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਅਮਨਦੀਪ ਕੌਰ, ਗੁਰਦਾਸਪੁਰ  ਦੀ ਅਗਵਾਈ ਹੇਠ 27 ਜੂਨ 2022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ  ਵਿਖੇ ਇੱਕ ਵਰਚੁਅਲ ਪਲੇਸਮੈਂਟ ਕੈਂਪ/ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ । ਇਸ ਵਰਚੁਅਲ ਪਲੇਸਮੈਂਟ ਕੈਂਪ ਵਿੱਚ ਟਾਟਾ ਏ ਆਈ ਜੀ ਜਨਰਲ ਇੰਸੋਰਸ ਕੰਪਨੀ ਲਿਮਟਿਡ ਵਲੋਂ  ਸੇਲਜ ਮੈਨੇਜਰ ਦੀ ਆਸਾਮੀ ਲਈ ਰੀਕਿਉਟਮੈਂਟ ਕੀਤੀ ਜਾਣੀ ਹੈ । ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਸੇਲਜ ਮੈਨੇਜਰ ਦੀ ਭਰਤੀ ਲਈ ਘੱਟ ਤੋਂ ਘੱਟ ਯੋਗਤਾ ਗ੍ਰੈਜੂਏਸ਼ਨ ਪਾਸ ਅਤੇ ਉਮਰ 18 ਤੋਂ 25 ਸਾਲ ਹੋਣੀ  ਚਾਹੀਦੀ ਹੈ ।  ਕੰਪਨੀ ਵਲੋਂ ਰੋਜਗਾਰ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆ ਦੀ ਆਨ-ਲਾਈਨ ਇੰਟਰਵਿਊ ਲਈ ਜਾਵੇਗੀ ।  ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 27 ਜੂਨ 2022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ  ਵਿਖੇ ਸਵੇਰੇ 9:30 ਵਜੇ  ਪਹੁੰਚਣ   ਤਾਂ ਜੋ ਉਹਨਾਂ ਦੀ ਆਨ-ਲਾਈਨ ਇੰਟਰਵਿਊ ਕਰਵਾਈ ਜਾ ਸਕੇ ।

 

ਹੋਰ ਪੜ੍ਹੋ :-  ਲੋਕ ਸਭਾ ਉਪ ਚੋਣ: ਵੋਟਾਂ ਦੀ ਗਿਣਤੀ 26  ਨੂੰ