ਚੰਡੀਗੜ੍ਹ, 02 NOV 2023
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 15ਵੀਂ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ 55 ਮੈਡਲ ਜਿੱਤਣ ‘ਤੇ ਭਾਰਤੀ ਟੀਮ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ’ਤੇ ਪੋਸਟ ਕੀਤਾ:
“ਇੱਕ ਸ਼ਾਨਦਾਰ ਉਪਲਬਧੀ!
15ਵੀਂ @Asian_Shooting ਚੈਂਪੀਅਨਸ਼ਿਪ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਲਈ ਸਾਡੇ ਨਿਸ਼ਾਨੇਬਾਜ਼ਾਂ ਨੂੰ ਵਧਾਈਆਂ।
ਉਨ੍ਹਾਂ ਨੇ 21 ਗੋਲਡ ਮੈਡਲ ਸਮੇਤ 55 ਮੈਡਲਾਂ ਦੇ ਨਾਲ-ਨਾਲ 6 @Paris2024 ਕੋਟਾ ਵੀ ਹਾਸਿਲ ਕੀਤੇ।
ਉਨ੍ਹਾਂ ਦੇ ਕੌਸ਼ਲ, ਦ੍ਰਿੜ੍ਹ ਸੰਕਲਪ ਅਤੇ ਅਣਥੱਕ ਭਾਵਨਾ ਨੇ ਅਸਲ ਵਿੱਚ ਦੇਸ਼ ਨੂੰ ਮਾਣ ਦਿਵਾਇਆ ਹੈ।”

English






