ਪ੍ਰਧਾਨ ਮੰਤਰੀ ਨੇ ਡਾ. ਮੋਹਨ ਯਾਦਵ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ‘ਤੇ ਵਧਾਈਆਂ ਦਿੱਤੀਆਂ

PM congratulates Dr. Mohan Yadav on taking oath as Chief Minister of Madhya Pradesh
ਸ਼੍ਰੀ ਜਗਦੀਸ਼ ਦੇਵੜਾ ਅਤੇ ਸ਼੍ਰੀ ਰਾਜੇਂਦਰ ਸ਼ੁਕਲ ਨੂੰ ਉਪ ਮੁੱਖ ਮੰਤਰੀਆਂ ਦੇ ਰੂਪ ਵਿੱਚ ਸਹੁੰ ਚੁੱਕਣ ‘ਤੇ ਵਧਾਈਆਂ ਦਿੱਤੀਆਂ
Chandigarh: 13 DEC 2023  

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾ. ਮੋਹਨ ਯਾਦਵ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ‘ਤੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਸ਼੍ਰੀ ਜਗਦੀਸ਼ ਦੇਵੜਾ ਅਤੇ ਸ਼੍ਰੀ ਰਾਜੇਂਦਰ ਸ਼ੁਕਲ ਨੂੰ ਭੀ ਰਾਜ ਦੇ ਉਪ ਮੁੱਖ ਮੰਤਰੀਆਂ ਦੇ ਰੂਪ ਵਿੱਚ ਸਹੁੰ ਚੁੱਕਣ ‘ਤੇ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ :

“ਦੇਸ਼ ਦੇ ਹਿਰਦੇਸਥਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਪਦ ਦੀ ਸਹੁੰ ਚੁੱਕਣ ‘ਤੇ ਡਾ.ਮੋਹਨ ਯਾਦਵ ਜੀ ਅਤੇ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਜੀ ਤੇ ਰਾਜੇਂਦਰ ਸ਼ੁਕਲ ਜੀ ਨੂੰ ਹਾਰਦਿਕ ਵਧਾਈਆਂ! ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਅਗਵਾਈ ਵਿੱਚ ਰਾਜ ਵਿੱਚ ਡਬਲ ਇੰਜਣ ਸਰਕਾਰ ਦੁੱਗਣੇ ਜੋਸ਼ ਦੇ ਨਾਲ ਕੰਮ ਕਰੇਗੀ ਅਤੇ ਵਿਕਾਸ ਦੇ ਨਵੇਂ ਪ੍ਰਤੀਮਾਨ ਘੜੇਗੀ। ਇਸ ਅਵਸਰ ‘ਤੇ ਇੱਥੋਂ ਦੇ ਆਪਣੇ ਸਾਰੇ ਪਰਿਵਾਰਜਨਾਂ ਨੂੰ ਭੀ ਮੈਂ ਇਹ ਭਰੋਸਾ ਦਿੰਦਾ ਹਾਂ ਕਿ ਭਾਜਪਾ ਸਰਕਾਰ ਤੁਹਾਡੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਕੋਈ ਕੋਰ-ਕਸਰ ਨਹੀਂ ਛੱਡੇਗੀ।”