Chandigarh: 11 NOV 2023
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਤੇਲਗੂ ਅਭਿਨੇਤਾ, ਸ਼੍ਰੀ ਚੰਦਰ ਮੋਹਨ ਗਾਰੂ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁੱਖ ਵਿਅਕਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਮਕਬੂਲ ਤੇਲਗੂ ਅਭਿਨੇਤਾ ਸ਼੍ਰੀ ਚੰਦਰ ਮੋਹਨ ਗਾਰੂ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁੱਖ ਹੋਇਆ। ਉਹ ਸਿਨੇਮਾ ਜਗਤ ਦੀ ਮਹਾਨ ਸ਼ਖਸੀਅਤ ਸਨ। ਉਨ੍ਹਾਂ ਦੀ ਦਮਦਾਰ ਅਦਾਕਾਰੀ ਅਤੇ ਵਿਲੱਖਣ ਕਰਿਸ਼ਮੇ ਨੇ ਪੀੜ੍ਹੀ ਦਰ ਪੀੜ੍ਹੀ ਦਰਸ਼ਕਾਂ ਨੂੰ ਮੋਹਿਤ ਕੀਤਾ ਹੈ। ਉਨ੍ਹਾਂ ਦੇ ਜਾਣ ਨਾਲ ਰਚਨਾਤਮਕ ਜਗਤ ਵਿੱਚ ਇੱਕ ਖਲਾਅ ਪੈ ਗਿਆ ਹੈ, ਜਿਸ ਨੂੰ ਭਰਨਾ ਕਠਿਨ ਹੋਵੇਗਾ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਅਣਗਿਣਤ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ।”

English






