ਪ੍ਰਧਾਨ ਮੰਤਰੀ ਨੇ ਹਨੁੱਕਾਹ (Hanukkah) ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

Chandigarh: 07 DEC 2023  

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਯਹੂਦੀ ਲੋਕਾਂ ਨੂੰ ਹਨੁੱਕਾਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਇਸ ਪੋਸਟ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਬੈਂਜਾਮਿਨ ਨੇਤਨਯਾਹੂ ਨੂੰ ਟੈਗ (tagged) ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਹਨੁੱਕਾਹ ਸਮੀਚ!( Hanukkah Sameach!) ਮੈਂ ਹਨੁੱਕਾਹ ਦੇ ਅਵਸਰ ‘ਤੇ ਭਾਰਤ ਅਤੇ ਦੁਨੀਆ ਭਰ ਵਿੱਚ ਆਪਣੇ ਯਹੂਦੀ ਮਿੱਤਰਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਸ਼ਾਂਤੀ, ਆਸ਼ਾ ਅਤੇ ਰੋਸ਼ਨੀ ਲਿਆਵੇ। ਬੈਂਜਾਮਿਨ ਨੇਤਨਯਾਹੂ (@netanyahu)”