
ਚੰਡੀਗੜ੍ਹ, 01 NOV 2023
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜ ਦੇ ਸਥਾਪਨਾ ਦਿਵਸ ਦੇ ਅਵਸਰ ’ਤੇ ਹਰਿਆਣਾ ਦੇ ਲੋਕਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਹਰਿਆਣਾ ਨੇ ਹਮੇਸ਼ਾ ਖੇਤੀ ਅਤੇ ਰੱਖਿਆ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਦੇਸ਼ ਦੇ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ।” ਉਨ੍ਹਾਂ ਨੇ ਇਨੋਵੇਸ਼ਨ ਦੇ ਖੇਤਰ ਵਿੱਚ ਹਰਿਆਣਾ ਦੇ ਨੌਜਵਾਨਾਂ ਦੁਆਰਾ ਕੀਤੀ ਗਈ ਉੱਨਤੀ ਦੀ ਵੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਹਰਿਆਣਾ ਦੇ ਆਪਣੇ ਸਾਰੇ ਪਰਿਵਾਰਜਨਾਂ ਨੂੰ ਰਾਜ ਦੇ ਸਥਾਪਨਾ ਦਿਵਸ ’ਤੇ ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ। ਇਸ ਪ੍ਰਦੇਸ਼ ਨੇ ਹਮੇਸ਼ਾ ਹੀ ਖੇਤੀ ਅਤੇ ਰੱਖਿਆ ਜਿਹੇ ਵੱਡੇ ਖੇਤਰਾਂ ਵਿੱਚ ਦੇਸ਼ ਨੂੰ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇੱਥੋਂ ਦੇ ਯੁਵਾ ਇਨੋਵੇਸ਼ਨ ਦੀ ਦੁਨੀਆ ਵਿੱਚ ਵੀ ਆਪਣਾ ਪਰਚਮ ਲਹਿਰਾ ਰਹੇ ਹਨ। ਮੇਰੀ ਕਾਮਨਾ ਹਾਂ ਕਿ ਵਿਕਾਸ ਦੇ ਹਰ ਮਾਪਦੰਡ ’ਤੇ ਇਹ ਰਾਜ ਨਵੇਂ-ਨਵੇਂ ਮੀਲ ਪੱਥਰ ਸਥਾਪਿਤ ਕਰਦਾ ਰਹੇ।”

English





