ਚੰਡੀਗੜ੍ਹ, 01 NOV 2023
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੰਨੜ ਰਾਜਯੋਤਸਵ ਦੇ ਅਵਸਰ ‘ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਇਸ ਕੰਨੜ ਰਾਜਯੋਤਸਵ ‘ਤੇ, ਅਸੀਂ ਕਰਨਾਟਕ ਦੀ ਭਾਵਨਾ ਦਾ ਉਤਸਵ ਮਨਾਉਂਦੇ ਹਾਂ – ਜੋ ਪ੍ਰਾਚੀਨ ਇਨੋਵੇਸ਼ਨ ਅਤੇ ਆਧੁਨਿਕ ਉੱਦਮ ਦਾ ਪੋਸ਼ਣ ਕਰਦੀ ਰਹੀ ਹੈ। ਗਰਮਜੋਸ਼ੀ ਅਤੇ ਗਿਆਨ ਨਾਲ ਭਰਪੂਰ ਰਾਜ ਦੇ ਲੋਕ ਮਹਾਨਤਾ ਦੇ ਵੱਲ ਰਾਜ ਦੀ ਨਿਰੰਤਰ ਯਾਤਰਾ ਨੂੰ ਗਤੀ ਪ੍ਰਦਾਨ ਕਰਦੇ ਹਨ। ਕਰਨਾਟਕ ਦਾ ਵਿਕਾਸ ਕਰਨਾ, ਇਨੋਵੇਟ ਕਰਨਾ ਅਤੇ ਪ੍ਰੇਰਿਤ ਹੋਣਾ ਨਿਰੰਤਰ ਜਾਰੀ ਰਹੇ।”

English






