ਪ੍ਰਧਾਨ ਮੰਤਰੀ ਨੇ ਹਿਮਾਚਲ ਦਿਵਸ ‘ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

ਦਿੱਲੀ, 15 ਅਪ੍ਰੈਲ 2025

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਦਿਵਸ ‘ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇੱਕ ਐਕਸ ਪੋਸਟ ਵਿੱਚ (X), ਉਨ੍ਹਾਂ ਨੇ ਕਿਹਾ:

“ਹਿਮਾਚਲ ਦਿਵਸ ਦੀਆਂ ਰਾਜ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਗੌਰਵਸ਼ਾਲੀ ਸੰਸਕ੍ਰਿਤੀ ਦੇ ਲਈ ਵਿਖਿਆਤ ਇਸ ਪ੍ਰਦੇਸ਼ ਦੇ ਮੇਰੇ ਭਾਈ-ਭੈਣ ਆਪਣੇ ਪਰਿਸ਼੍ਰਮ, ਪ੍ਰਤਿਭਾ ਅਤੇ ਪਰਾਕ੍ਰਮ ਦੇ ਲਈ ਜਾਣੇ ਜਾਂਦੇ ਹਨ। ਇਹ ਵਿਸ਼ੇਸ਼ ਅਵਸਰ ਆਪ ਸਭ ਦੇ ਜੀਵਨ ਵਿੱਚ ਸੁਖ-ਸਮ੍ਰਿੱਧੀ ਅਤੇ ਅਰੋਗਤਾ ਲੈ ਕੇ ਆਵੇ, ਨਾਲ ਹੀ ਸਾਡੀ ਦੇਵਭੂਮੀ ਨੂੰ ਪ੍ਰਗਤੀ ਦੇ ਪਥ ‘ਤੇ ਅੱਗੇ ਵਧਾਵੇ, ਇਹੀ ਕਾਮਨਾ ਹੈ।”