Chandigarh, 06 DEC 2023
ਪ੍ਰਧਾਨ ਮੰਤਰੀ ਨੇ ਅੱਜ ਯੂਨੈਸਕੋ ਦੀ ਅਮੂਰਤ ਵਿਰਾਸਤ ਸੂਚੀ ਵਿੱਚ ਗੁਜਰਾਤ ਦੇ ਗਰਬਾ ਨ੍ਰਿਤ ਦਾ ਨਾਮ ਸ਼ਾਮਲ ਕੀਤੇ ਜਾਣ ‘ਤੇ ਪ੍ਰਸੰਨਤਾ ਪ੍ਰਗਟ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (‘X’) ‘ਤੇ ਪੋਸਟ ਕੀਤਾ;
“ਗਰਬਾ ਜੀਵਨ, ਏਕਤਾ ਅਤੇ ਸਾਡੀਆਂ ਗਹਿਨ ਪਰੰਪਰਾਵਾਂ ਦਾ ਉਤਸਵ ਹੈ। ਯੂਨੈਸਕੋ ਦੀ ਅਮੂਰਤ ਵਿਰਾਸਤ ਸੂਚੀ ਵਿੱਚ ਇਸ ਦਾ ਸ਼ਾਮਲ ਹੋਣਾ ਵਿਸ਼ਵ ਦੇ ਸਾਹਮਣੇ ਭਾਰਤੀ ਸੰਸਕ੍ਰਿਤੀ ਦੀ ਸੁੰਦਰਤਾ ਨੂੰ ਦਰਸਾਉਂਦਾ ਹੈ। ਇਹ ਸਨਮਾਨ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਡੀ ਵਿਰਾਸਤ ਨੂੰ ਸੰਭਾਲਣ ਅਤੇ ਵਧਾਉਣ ਲਈ ਪ੍ਰੇਰਿਤ ਕਰਦਾ ਹੈ। ਇਸ ਦੇ ਲਈ ਵਧਾਈਆਂ ਗਲੋਬਲ ਮਨਜ਼ੂਰੀ।”

English






