ਪ੍ਰਧਾਨ ਮੰਤਰੀ ਨੇ ਅੰਡਰ-23 ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਹੁਣ ਤੱਕ ਦੇ ਸਰਬਸ਼੍ਰੇਸ਼ਠ ਪ੍ਰਦਰਸ਼ਨ ਦੀ ਸਰਾਹਨਾ ਕੀਤੀ

ਚੰਡੀਗੜ੍ਹ, 02 NOV 2023 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਲ ਹੀ ਵਿੱਚ ਆਯੋਜਿਤ ਅੰਡਰ-23 ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੇ ਹੁਣ ਤੱਕ ਦੇ ਸਰਬਸ਼੍ਰੇਸ਼ਠ ਪ੍ਰਦਰਸ਼ਨ ਦੇ ਲਈ ਉਨ੍ਹਾਂ ਦੀ ਸਰਾਹਨਾ ਕੀਤੀ।

ਪ੍ਰਧਾਨ ਮੰਤਰੀ  ਨੇ ਐਕਸ (X) ‘ਤੇ ਪੋਸਟ ਕੀਤਾ:

“ਹਾਲ ਹੀ ਵਿੱਚ ਆਯੋਜਿਤ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਆਪਣੇ ਹੁਣ ਤੱਕ ਦੇ ਸਰਬਸ਼੍ਰੇਸ਼ਠ ਪ੍ਰਦਰਸ਼ਨ ਨਾਲ ਭਾਰਤ ਦੀ ਕੁਸ਼ਤੀ ਪ੍ਰਤਿਭਾ ਹੋਰ ਵੀ ਨਿਖਰ ਗਈ ਹੈ, ਕਿਉਂਕਿ ਅਸੀਂ ਉਤਕ੍ਰਿਸ਼ਟ 9 ਮੈਡਲ ਹਾਸਲ ਕੀਤੇ ਹਨ, ਜਿਨ੍ਹਾਂ ਵਿੱਚੋਂ 6 ਸਾਡੀ ਨਾਰੀ ਸ਼ਕਤੀ ਨੇ ਜਿੱਤੇ ਹਨ। ਵਿਸ਼ਵ ਚੈਂਪੀਅਨਸ਼ਿਪ ਵਿੱਚ ਸਾਡੇ ਉੱਭਰਦੇ ਪਹਿਲਵਾਨਾਂ ਦਾ ਇਹ ਜ਼ਿਕਰਯੋਗ ਪ੍ਰਦਰਸ਼ਨ ਉਨ੍ਹਾਂ ਦੀ ਅਣਥੱਕ ਲਗਨ ਅਤੇ ਦ੍ਰਿੜ੍ਹਤਾ ਦਾ ਇੱਕ ਪ੍ਰਮਾਣ ਹੈ। ਉਨ੍ਹਾਂ ਨੂੰ ਵਧਾਈਆਂ ਅਤੇ ਉਨ੍ਹਾਂ ਦੇ ਆਗਾਮੀ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।”