ਪ੍ਰਧਾਨ ਮੰਤਰੀ ਨੇ ਸਾਬਕਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ

ਚੰਡੀਗੜ੍ਹ, 25 JUN 2024 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਸ਼੍ਰੀ ਨਾਇਡੂ ਦੀ ਸਿਆਣਪ ਅਤੇ ਦੇਸ਼ ਦੀ ਪ੍ਰਗਤੀ ਦੇ ਲਈ ਉਨ੍ਹਾਂ ਦੇ ਜਨੂਨ (ਉਨ੍ਹਾਂ ਦੀ ਤੀਬਰ ਅਭਿਲਾਸ਼ਾ) ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਸ਼੍ਰੀ ਐੱਮ ਵੈਂਕਈਆ ਨਾਇਡੂ ਗਾਰੂ ਨਾਲ ਮੁਲਾਕਾਤ ਕੀਤੀ। ਮੈਨੂੰ ਉਨ੍ਹਾਂ ਦੇ ਨਾਲ ਦਹਾਕਿਆਂ ਤੱਕ ਕੰਮ ਕਰਨ ਦਾ ਅਵਸਰ ਮਿਲਿਆ ਹੈ ਅਤੇ ਮੈਂ ਹਮੇਸ਼ਾ ਉਨ੍ਹਾਂ ਦੀ ਸਿਆਣਪ ਅਤੇ ਭਾਰਤ ਦੀ ਪ੍ਰਗਤੀ ਦੇ ਲਈ ਉਨ੍ਹਾਂ ਦੇ ਜਨੂਨ (ਉਨ੍ਹਾਂ ਦੀ ਤੀਬਰ ਅਭਿਲਾਸ਼ਾ) ਦੀ ਪ੍ਰਸ਼ੰਸਾ ਕੀਤੀ ਹੈ।

ਵੈਂਕਈਆ ਗਾਰੂ ਨੇ ਸਾਡੇ ਤੀਸਰੇ ਕਾਰਜਕਾਲ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।”