ਕਜ਼ਾਕਿਸਤਾਨ (Kazakhstan) ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਾਲ ਟੈਲੀਫੋਨ ‘ਤੇ ਗੱਲ ਕੀਤੀ

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ਼੍ਰੀ ਟੋਕਾਯੇਵ ਦਾ ਉਨ੍ਹਾਂ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ

ਦੋਹਾਂ ਨੇਤਾਵਾਂ ਨੇ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ

ਪ੍ਰਧਾਨ ਮੰਤਰੀ ਨੇ ਕਜ਼ਾਕਿਸਤਾਨ ਵਿੱਚ ਐੱਸਸੀਓ ਸਮਿਟ (SCO Summit) ਦੀ ਸਫ਼ਲਤਾ ਦੇ ਲਈ ਪੂਰਨ ਸਮਰਥਨ ਵਿਅਕਤ ਕੀਤਾ

ਚੰਡੀਗੜ੍ਹ, 25 JUN 2024 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਜ਼ਾਕਿਸਤਾਨ (Kazakhstan) ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਕਾਸਿਮ-ਜੋਮਾਰਟ ਟੋਕਾਯੇਵ (H.E. Mr. Kassym-Jomart Tokayev) ਨਾਲ ਟੈਲੀਫੋਨ ‘ ਤੇ ਗੱਲਬਾਤ ਕੀਤੀ।

ਰਾਸ਼ਟਰਪਤੀ, ਸ਼੍ਰੀ ਟੋਕਾਯੇਵ ਨੇ ਦੁਨੀਆ ਦੀ ਸਭ ਤੋਂ ਬੜੀ ਲੋਕਤੰਤਰੀ ਪ੍ਰਕਿਰਿਆ ਦੇ ਸਫ਼ਲ ਸੰਚਾਲਨ ਅਤੇ ਇਤਿਹਾਸਿਕ ਤੌਰ ‘ਤੇ ਤੀਸਰੀ ਵਾਰ ਲਗਾਤਾਰ ਚੁਣੇ ਜਾਣ ‘ਤੇ ਪ੍ਰਧਾਨ ਮੰਤਰੀ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਦੋਹਾਂ ਨੇਤਾਵਾਂ ਨੇ ਦੁਵੱਲੀ ਰਣਨੀਤਕ ਸਾਂਝੇਦਾਰੀ (bilateral Strategic Partnership) ਨੂੰ ਅੱਗੇ ਵਧਾਉਣ ਦੇ ਲਈ ਮਿਲ ਕੇ ਨਿਰੰਤਰ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।

ਪ੍ਰਧਾਨ ਮੰਤਰੀ ਨੇ ਅਸਤਾਨਾ (Astana) ਵਿੱਚ ਅਗਾਮੀ ਐੱਸਸੀਓ ਸਮਿਟ (SCO Summit) ਦੀ ਸਫ਼ਲਤਾ ਦੇ ਲਈ ਭਾਰਤ ਦਾ ਪੂਰਨ ਸਮਰਥਨ ਵਿਅਕਤ ਕੀਤਾ ਅਤੇ ਇਸ ਗੱਲ ‘ਤੇ ਵਿਸ਼ਵਾਸ ਵਿਅਕਤ ਕੀਤਾ ਕਿ ਕਜ਼ਾਕਿਸਤਾਨ ਦੀ ਅਗਵਾਈ ਖੇਤਰੀ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਬਹੁਤ ਯੋਗਦਾਨ ਦੇਵੇਗੀ।

ਦੋਹਾਂ ਨੇਤਾਵਾਂ ਨੇ ਸੰਪਰਕ ‘ਚ ਬਣੇ ਰਹਿਣ ‘ਤੇ ਸਹਿਮਤੀ ਜਤਾਈ।