ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਡਾ. ਸੰਪੂਰਣਾਨੰਦ ਸਪੋਰਟਸ ਸਟੇਡੀਅਮ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ

ਚੰਡੀਗੜ੍ਹ, 18 JUN 2024 

ਕਾਸ਼ੀ ਵਿੱਚ ਦਿਨ ਭਰ ਦੇ ਪ੍ਰੋਗਰਾਮਾਂ, ਜਿਸ ਵਿੱਚ ਕਿਸਾਨ ਸਨਮਾਨ ਨਿਧੀ (Kisan Samman Nidhi) ਸੌਂਪਣ ਦਾ ਪ੍ਰੋਗਰਾਮ, ਗੰਗਾ ਆਰਤੀ ਅਤੇ ਕਾਸ਼ੀ ਵਿਸ਼ਵਨਾਥ ਮੰਦਿਰ ਵਿੱਚ ਪੂਜਾ-ਅਰਚਨਾ ਸ਼ਾਮਲ ਸਨ, ਦੇ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਾਰਾਣਸੀ ਦੇ ਡਾ. ਸੰਪੂਰਣਾਨੰਦ ਸਪੋਰਟਸ ਸਟੇਡੀਅਮ (Dr. Sampurnanand Sports Stadium) ਅਤੇ ਸਪੋਰਟਸ ਕੰਪਲੈਕਸ ਦੇ ਨਿਰਮਾਣ ਕਾਰਜਾਂ ਦੀ ਸਮੀਖਿਆ ਕਰਨ ਦੇ ਲਈ ਅਚਾਨਕ ਦੌਰਾ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਕਾਸ਼ੀ ਦੇ ਡਾ. ਸੰਪੂਰਣਾਨੰਦ ਸਪੋਰਟਸ ਸਟੇਡੀਅਮ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਸਟੇਡੀਅਮ ਅਤੇ ਸਪੋਰਟਸ ਕੰਪਲੈਕਸ ਨਾਲ ਕਾਸ਼ੀ ਦੇ ਨੌਜਵਾਨਾਂ ਨੂੰ ਬਹੁਤ ਮਦਦ ਮਿਲੇਗੀ।”