ਪ੍ਰਧਾਨ ਮੰਤਰੀ ਨੇ ਸਭ ਨੂੰ ‘ਵਿਕਸਿਤ ਭਾਰਤ @2047: ਨੌਜਵਾਨਾਂ ਦੀ ਆਵਾਜ਼’ (‘Viksit Bharat @2047 : Voice of Youth’) ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ

ਪ੍ਰਧਾਨ ਮੰਤਰੀ ‘ਵਿਕਸਿਤ ਭਾਰਤ @2047: ਨੌਜਵਾਨਾਂ ਦੀ ਆਵਾਜ਼’ (‘Viksit Bharat @2047 : Voice of Youth’) ਨੂੰ ਸੰਬੋਧਨ ਕਰਨਗੇ
चंडीगढ़, 11 DEC 2023 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਭ ਨੂੰ ‘ਵਿਕਸਿਤ ਭਾਰਤ @2047: ਨੌਜਵਾਨਾਂ ਦੀ ਆਵਾਜ਼’ (‘Viksit Bharat @2047 : Voice of Youth’) ਪਹਿਲ ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ ਹੈ, ਜਿਸ ਦਾ ਉਦੇਸ਼ ਸਾਡੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਦਾ ਨਿਰਮਾਣ ਕਰਨ ਦੇ ਲਈ ਏਕੀਕ੍ਰਿਤ ਕਰਨਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਕਸਿਤ ਭਾਰਤ ਦੇ ਸਾਡੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਭਾਰਤ ਦੀ ਯੁਵਾ ਸ਼ਕਤੀ ‘ਤੇ ਪੂਰਨ ਵਿਸ਼ਵਾਸ ਹੈ।

ਪ੍ਰਧਾਨ ਮੰਤਰੀ ਅੱਜ ਸੁਬ੍ਹਾ 10:30 ਵਜੇ ਇਸ ਪਹਿਲ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਮੈਨੂੰ ਵਿਕਸਿਤ ਭਾਰਤ ਦੇ ਸਾਡੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਭਾਰਤ ਦੀ ਯੁਵਾ ਸ਼ਕਤੀ ‘ਤੇ ਪੂਰਨ ਵਿਸ਼ਵਾਸ ਹੈ। ਅੱਜ ਸੁਬ੍ਹਾ 10:30 ਵਜੇ, ‘ਵਿਕਸਿਤ ਭਾਰਤ @2047: ਨੌਜਵਾਨਾਂ ਦੀ ਆਵਾਜ਼’ (‘Viksit Bharat @2047 : Voice of Youth’) ਪਹਿਲ ਨੂੰ ਸੰਬੋਧਨ ਕਰਾਂਗਾ, ਜਿਸ ਦਾ ਉਦੇਸ਼ ਵਿਕਸਿਤ ਭਾਰਤ ਦਾ ਨਿਰਮਾਣ ਕਰਨ ਦੇ ਲਈ ਸਾਡੇ ਨੌਜਵਾਨਾਂ ਨੂੰ ਏਕੀਕ੍ਰਿਤ ਕਰਨਾ ਹੈ। ਮੈਂ ਆਪ ਸਭ ਨੂੰ ਬੜੀ ਸੰਖਿਆ ਵਿੱਚ ਇਸ ਵਿੱਚ ਸ਼ਾਮਲ ਹੋਣ ਦੀ ਤਾਕੀਦ ਕਰਦਾ ਹਾਂ।”