ਆਂਗਣਵਾੜੀ ਸੈਂਟਰਾਂ ਵਿਚ “ਸਕਾਰਾਤਮਕ ਪਾਲਣ-ਪੋਸ਼ਣ ਦਿਵਸ” ਮਨਾਇਆ

ਐਸ ਏ ਐਸ ਨਗਰ, ਨਵੰਬਰ 20 :-  
ਮੌਹਾਲੀ ਜਿਲ੍ਹੇ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿਚ “ਉਡਾਰੀਆਂ – ਬਾਲ ਵਿਕਾਲ ਮੇਲੇ” ਤਹਿਤ ਅੱਜ ਦਾ ਦਿਨ ਆਂਗਣਵਾੜੀ ਸੈਂਟਰਾਂ ਵਿਚ “ਸਕਾਰਾਤਮਕ ਪਾਲਣ-ਪੋਸ਼ਣ ਦਿਵਸ” ਦੇ ਤੌਰ ਤੇ ਮਨਾਇਆ ਗਿਆ।
ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ ਨੇ ਦੱਸਿਆ ਕਿ ਇਸ ਦਿਨ ਦੀ ਸ਼ੁਰੂਆਤ ਬੱਚਿਆ ਵਲੋਂ ਕਵਿਤਾ ਪੇਸ਼ਕਾਰੀ ਤੋਂ ਕੀਤੀ ਗਈ। ਇਸ ਉਪਰੰਤ ਬੱਚਿਆ ਵਲੋਂ ਗਰੁੱਪ ਅਤੇ ਸੋਲੋ ਡਾਂਸ ਪ੍ਰਦਰਸ਼ਨ ਕੀਤਾ ਗਿਆ ਅਤੇ ਹਾਜਰ ਮਾਪਿਆ ਨੂੰ ਬੱਚੇ ਦੀ ਦੇਖਭਾਲ ਅਤੇ ਸਿੱਖਿਆ ਦੇ ਮਹੱਤਵ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਬੱਚਿਆ ਦੇ ਮਾਪਿਆ ਤੋਂ ਵੀ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਅਤੇ ਮਾਪਿਆ ਨੂੰ ਦੱਸਿਆ ਗਿਆ ਕਿ ਰੋਜਾਨਾ ਦੀਆਂ ਜਿੰਮੇਵਾਰੀਆਂ ਅਤੇ ਤਣਾਅ ਦੇ ਬਾਵਜੂਦ ਮਾਪਿਆਂ ਨੂੰ ਆਪਣੇ ਬੱਚੇ ਦੇ ਧਿਆਨ ਰੱਖਣ ਲਈ ਇਕੱਠੇ ਕੰਮ ਕਰਨਾ ਪੈਂਦਾ ਹੈ। ਜੇਕਰ ਮਾਪੇ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਉਹਨਾਂ ਦੇ ਬੱਚੇ ਦਾ ਵਿਕਾਸ ਉਹਨਾਂ ਦੀ ਉਮਰ ਅਨੁਸਾਰ ਸਹੀ ਹੋ ਰਿਹਾ ਹੈ ਜਾਂ ਨਹੀਂ ਤਾਂ ਮਾਪੇ ਉਸ ਬੱਚੇ ਨੂੰ ਉਹ ਮਾਰਗਦਰਸ਼ਨ ਨਹੀਂ ਦੇ ਸਕਦੇ ਜੋ ਉਸ ਦੇ ਵਧੀਆਂ ਢੰਗ ਨਾਲ ਵਿਕਾਸ ਕਰਨ ਵਿਚ ਮਦਦ ਕਰੇਗਾ।
ਇਸ਼ ਤੋਂ ਇਲਾਵਾ ਬੱਚਿਆਂ ਦੇ ਸਰੀਰਕ ਵਿਕਾਸ ਦਾ ਮੁਲਾਂਕਣ ਕੀਤਾ ਗਿਆ। ਜਿਹੜੇ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ, ਉਹਨਾਂ ਦੇ ਮਾਪਿਆਂ ਨੂੰ ਬੱਚੇ ਦੇ ਸਹੀ ਪਾਲਣ ਪੋਸ਼ਣ ਦੀ ਸਲਾਹ ਦਿੱਤੀ ਗਈ। ਜਿਲ੍ਹੇ ਅਧੀਨ ਬਲਾਕ ਡੇਰਾਬੱਸੀ ਦੇ ਪਿੰਡ ਹੰਡੇਸਰਾ, ਮਾਜਰੀ ਦੇ ਪਿੰਡ ਫਤਿਹਗੜ੍ਹ, ਖਰੜ-1 ਦੇ ਪਿੰਡ ਦੇਸੂਮਾਜਰਾ ਅਤੇ ਖਰੜ-2 ਦੇ ਸਰਕਾਰੀ ਹਾਈ ਸਕੂਲ ਮੋਟੇ ਮਾਜਰਾ ਦੇ ਆਂਗਣਵਾੜੀ ਸੈਂਟਰਾਂ ਵਿਖੇ ਬਲਾਕ ਪੱਧਰ ‘ਤੇ “ਸਕਾਰਾਤਮਕ ਪਾਲਣ-ਪੋਸ਼ਣ ਦਿਵਸ” ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਆਂਗਣਵਾੜੀ ਵਰਕਰਾਂ ਵਲੋਂ ਆਇਆ ਬੱਚਿਆ, ਮਾਪਿਆਂ ਅਤੇ ਪੰਚਾਇਤ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਡਾਰੀਆਂ ਬਾਲ ਵਿਕਾਸ ਦੌਰਾਨ ਰੋਜਾਨਾ ਭਾਗ ਲੈਣ ਵਾਲੇ ਬੱਚਿਆ ਨੂੰ ਸਨਮਾਨਿਤ ਵੀ ਕੀਤਾ ਗਿਆ।