Chandigarh: 11 NOV 2023
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।
ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਦੀਵਾਲੀ ਦੇ ਸ਼ੁਭ ਅਵਸਰ ‘ਤੇ ਮੈਂ, ਸਾਰੇ ਦੇਸ਼ਵਾਸੀਆਂ ਅਤੇ ਵਿਦੇਸ਼ ਵਿੱਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।
ਦੀਵਾਲੀ ਆਨੰਦ ਅਤੇ ਖੁਸ਼ੀਆਂ ਦਾ ਮਹਾਪਰਵ ਹੈ। ਦੀਵਾਲੀ ਅੰਧਕਾਰ ‘ਤੇ ਪ੍ਰਕਾਸ਼ (ਹਨ੍ਹੇਰੇ ‘ਤੇ ਉਜਾਲੇ), ਬੁਰਾਈ ‘ਤੇ ਅੱਛਾਈ ਅਤੇ ਅਨਿਆਂ ‘ਤੇ ਨਿਆਂ ਦੀ ਜਿੱਤ ਦਾ ਉਤਸਵ ਮਨਾਉਣ ਦਾ ਪਰਵ ਹੈ। ਵਿਭਿੰਨ ਧਰਮਾਂ ਅਤੇ ਅਨੁਯਾਈਆਂ ਦੁਆਰਾ ਮਨਾਇਆ ਜਾਣ ਵਾਲਾ ਇਹ ਤਿਉਹਾਰ ਪ੍ਰੇਮ, ਭਾਈਚਾਰੇ ਅਤੇ ਮੈਤ੍ਰੀ ਦਾ ਸੰਦੇਸ਼ ਦਿੰਦਾ ਹੈ। ਇਹ ਤਿਉਹਾਰ ਦਇਆ, ਸਕਾਰਤਮਕਤਾ ਅਤੇ ਸਮ੍ਰਿੱਧੀ ਦਾ ਪ੍ਰਤੀਕ ਹੈ। ਦੀਵਾਲੀ ਦਾ ਤਿਉਹਾਰ ਸਾਡੀ ਅੰਤਰਆਤਮਾ ਨੂੰ ਰੌਸ਼ਨ ਕਰਦਾ ਹੈ। ਇਹ ਪਰਵ ਸਾਨੂੰ ਮਾਨਵਤਾ ਦੀ ਭਲਾਈ ਕਰਨ ਦੇ ਲਈ ਵੀ ਪ੍ਰੇਰਿਤ ਕਰਦਾ ਹੈ।
ਦੀਵਾਲੀ ‘ਤੇ ਜਿਸ ਤਰ੍ਹਾਂ ਇੱਕ ਦੀਪਕ ਕਈ ਦੀਵਿਆਂ ਨੂੰ ਰੌਸ਼ਨ ਕਰ ਸਕਦਾ ਹੈ ਉਸੇ ਤਰ੍ਹਾਂ ਅਸੀਂ ਸਮਾਜ ਦੇ ਗ਼ਰੀਬ, ਬੇਸਹਾਰਾ ਅਤੇ ਜ਼ਰੂਰਤਮੰਦ ਲੋਕਾਂ ਨਾਲ ਖੁਸ਼ੀਆਂ ਵੰਡ ਕੇ ਉਨ੍ਹਾਂ ਦੇ ਜੀਵਨ ਵਿੱਚ ਸੁਖ ਅਤੇ ਸਮ੍ਰਿੱਧੀ ਦਾ ਉਜਾਲਾ ਫੈਲਾ ਸਕਦੇ ਹਾਂ।
ਆਓ, ਅਸੀਂ ਸਭ ਮਿਲ ਕੇ ਪ੍ਰਕਾਸ਼ ਦੇ ਉਤਸਵ ਨੂੰ ਸਵੱਛ ਅਤੇ ਸੁਰੱਖਿਅਤ ਤਰੀਕੇ ਨਾਲ ਮਨਾਈਏ ਅਤੇ ਵਾਤਾਵਰਣ ਸੰਭਾਲ਼ ਵਿੱਚ ਯੋਗਦਾਨ ਕਰਦੇ ਹੋਏ ਰਾਸ਼ਟਰ ਨਿਰਮਾਣ ਦਾ ਸੰਕਲਪ ਲਈਏ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ

English






