ਪ੍ਰਧਾਨ ਮੰਤਰੀ ਨੇ ਯੂਰੋਪੀਅਨ ਕੌਂਸਲ ਦੇ ਪ੍ਰਧਾਨ ਚੁਣੇ ਜਾਣ ‘ਤੇ ਮਹਾਮਹਿਮ ਐਂਟੋਨੀਓ ਕੌਸਟਾ ਨੂੰ ਵਧਾਈਆਂ ਦਿੱਤੀਆਂ

ਚੰਡੀਗੜ੍ਹ, 28 JUN 2024 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੂਰੋਪੀਅਨ ਕੌਂਸਲ ਦੇ ਅਗਲੇ ਪ੍ਰਧਾਨ ਚੁਣੇ ਜਾਣ ‘ਤੇ ਮਹਾਮਹਿਮ ਐਂਟੋਨੀਓ ਕੌਸਟਾ ਨੂੰ ਵਧਾਈਆਂ ਦਿੱਤੀਆਂ ਹਨ।

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਮੇਰੇ ਮਿੱਤਰ ਐਂਟੋਨੀਓ ਕੌਸਟਾ (@antoniolscosta) ਨੂੰ ਯੂਰੋਪੀਅਨ ਕੌਂਸਲ ਦੇ ਅਗਲੇ ਪ੍ਰਧਾਨ ਚੁਣੇ ਜਾਣ ‘ਤੇ ਵਧਾਈਆਂ। ਮੈਂ ਭਾਰਤ-ਯੂਰੋਪੀਅਨ ਯੂਨੀਅਨ 🇮🇳🇪🇺 ਰਣਨੀਤਕ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦੇ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੇ ਪ੍ਰਤੀ ਉਤਸੁਕ ਹਾਂ।”