ਦਿੱਲੀ, 29 ਅਪ੍ਰੈਲ 2025
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਸ਼੍ਰੀ ਕਮਲਾ ਪ੍ਰਸਾਦ-ਬਿਸੇਸਰ ਨੂੰ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ‘ਤੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਭਾਰਤ ਅਤੇ ਤ੍ਰਿਨਿਦਾਦ (Trinidad) ਤੇ ਟੋਬੈਗੋ (Tobago) ਦਰਮਿਆਨ ਇਤਿਹਾਸਕ ਤੌਰ ‘ਤੇ ਗਹਿਰੇ ਅਤੇ ਪਰਿਵਾਰਕ ਸਬੰਧਾਂ ‘ਤੇ ਜ਼ੋਰ ਦਿੱਤਾ।
ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਸੁਸ਼੍ਰੀ ਕਮਲਾ ਪ੍ਰਸਾਦ-ਬਿਸੇਸਰ (@MPKamla) ਨੂੰ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ‘ਤੇ ਹਾਰਦਿਕ ਵਧਾਈਆਂ। ਅਸੀਂ ਤ੍ਰਿਨਿਦਾਦ ਅਤੇ ਟੋਬੈਗੋ ਨਾਲ ਆਪਣੇ ਇਤਿਹਾਸਕ ਤੌਰ ‘ਤੇ ਗਹਿਰੇ ਅਤੇ ਪਰਿਵਾਰਕ ਸਬੰਧਾਂ ‘ਨੂੰ ਸੰਜੋਂਦੇ ਹਨ। ਮੈਂ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ, ਤਾਂ ਜੋ ਸਾਡੇ ਲੋਕਾਂ ਦੀ ਸਾਂਝੀ ਸਮ੍ਰਿੱਧੀ ਅਤੇ ਭਲਾਈ ਲਈ ਸਾਡੀ ਸਾਂਝੇਦਾਰੀ ਹੋਰ ਮਜ਼ਬੂਤ ਹੋ ਸਕੇ।”

English






