ਚੰਡੀਗੜ੍ਹ, 30 ਸਤੰਬਰ 2024
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਮਿਥੁਨ ਚਕ੍ਰਵਰਤੀ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਦੇ ਲਈ ਪ੍ਰਤਿਸ਼ਠਿਤ ਦਾਦਾਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ‘ਤੇ ਅੱਜ ਵਧਾਈ ਦਿੱਤੀ। ਅਭਿਨੇਤਾ ਦੀ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਮਿਥੁਨ ਦਾ ਇੱਕ ਸੱਭਿਆਚਾਰਕ ਪ੍ਰਤਿਭਾ ਦੇ ਪ੍ਰਤੀਕ ਹਨ ਅਤੇ ਉਨ੍ਹਾਂ ਨੂੰ ਆਪਣੇ ਬਹੁਮੁਖੀ ਪ੍ਰਦਰਸ਼ਨ ਦੇ ਲਈ ਪੀੜ੍ਹੀਆਂ ਤੋਂ ਸਰਾਹਿਆ ਜਾਂਦਾ ਰਿਹਾ ਹੈ।
ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਸੰਦੇਸ਼ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੀ ਇੱਕ ਪੋਸਟ ਵਿੱਚ ਲਿਖਿਆ:
“ਮੈਨੂੰ ਪ੍ਰਸੰਨਤਾ ਹੈ ਕਿ ਸ਼੍ਰੀ ਮਿਥੁਨ ਚਕ੍ਰਵਰਤੀ ਜੀ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਮਾਣਤਾ ਦਿੰਦੇ ਹੋਏ ਪ੍ਰਤਿਸ਼ਠਿਤ ਦਾਦਾਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਇੱਕ ਸੱਭਿਆਚਾਰਕ ਪ੍ਰਤਿਭਾ ਦੇ ਪ੍ਰਤੀਕ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਬਹੁਮੁਖੀ ਪ੍ਰਦਰਸ਼ਨ ਦੇ ਲਈ ਪੀੜ੍ਹੀਆਂ ਤੋਂ ਸਰਾਹਿਆ ਜਾਂਦਾ ਰਿਹਾ ਹੈ। ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ।”

English






