ਦਿੱਲੀ, 08 ਮਾਰਚ 2025
ਮਹਿਲਾ ਸ਼ਕਤੀ ਅਤੇ ਉਪਲਬਧੀਆਂ ਨੂੰ ਪ੍ਰੇਰਣਾਦਾਇਕ ਸਨਮਾਨ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਉਨ੍ਹਾਂ ਮਹਿਲਾਵਾਂ ਨੂੰ ਸੌਂਪ ਦਿੱਤੇ ਹਨ ਜੋ ਵਿਭਿੰਨ ਖੇਤਰਾਂ ਵਿੱਚ ਆਪਣੀ ਪਹਿਚਾਣ ਬਣਾ ਰਹੀਆਂ ਹਨ।
ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਸਫ਼ਲ ਮਹਿਲਾਵਾਂ ਪ੍ਰਧਾਨ ਮੰਤਰੀ ਦੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਆਪਣੀਆਂ ਕਹਾਣੀਆਂ ਅਤੇ ਗਹਿਣ ਸੋਚਾਂ ਸਾਂਝੀਆਂ ਕਰਨਗੀਆਂ।
ਪ੍ਰਧਾਨ ਮੰਤਰੀ ਦੇ ਐਕਸ ਅਕਾਊਂਟ ‘ਤੇ ਪੋਸਟ ਕੀਤੀਆਂ ਗਈਆਂ ਮਹਿਲਾ ਉਪਲਬਧੀਆਂ:
“ਪੁਲਾੜ ਟੈਕਨੋਲੋਜੀ, ਪਰਮਾਣੂ ਟੈਕਨੋਲੋਜੀ ਅਤੇ ਮਹਿਲਾ ਸਸ਼ਕਤੀਕਰਣ……
ਅਸੀਂ ਏਲੀਨਾ ਮਿਸ਼ਰਾ, ਇੱਕ ਪਰਮਾਣੂ ਵਿਗਿਆਨਿਕ ਅਤੇ ਸ਼ਿਲਪੀ ਸੋਨੀ, ਇੱਕ ਪੁਲਾੜ ਵਿਗਿਆਨਿਕ ਹਨ ਅਤੇ ਅਸੀਂ #WomensDay ‘ਤੇ ਪ੍ਰਧਾਨ ਮੰਤਰੀ ਦੇ ਸੋਸ਼ਲ ਮੀਡੀਆ ਪਲੈਟਫਾਰਮਾਂ ਦਾ ਸੰਚਾਲਨ ਕਰਨ ਨੂੰ ਲੈ ਕੇ ਰੋਮਾਂਚਿਤ ਹਾਂ।
ਸਾਡਾ ਸੰਦੇਸ਼ ਹੈ ਕਿ ਭਾਰਤ ਵਿਗਿਆਨ ਲਈ ਸਭ ਤੋਂ ਵੱਧ ਉਪਯੁਕਤ ਸਥਾਨ ਹੈ ਅਤੇ ਇਸ ਲਈ ਅਸੀਂ ਵੱਧ ਤੋਂ ਵੱਧ ਮਹਿਲਾਵਾਂ ਨੂੰ ਇਸ ਵਿੱਚ ਅੱਗੇ ਵਧਣ ਦਾ ਸੱਦਾ ਦਿੰਦੇ ਹਾਂ।

English






