ਪ੍ਰਧਾਨ ਮੰਤਰੀ ਨੇ ਭਦਰਾਸਣ (Bhadrasana) ਯੋਗ ਦੀ ਵੀਡੀਓ ਸਾਂਝੀ ਕੀਤੀ

ਚੰਡੀਗੜ੍ਹ, 17 JUN 2024 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਦਰਾਸਣ (Bhadrasana) ਯੋਗ ਦੀ ਵਿਸਤ੍ਰਿਤ ਯੋਗ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਜੋੜਾਂ ਦੇ ਲਈ ਇਸ ਦੇ ਲਾਭਾਂ ਬਾਰੇ ਦੱਸਿਆ ਗਿਆ ਹੈ, ਜੋ ਗੋਡਿਆਂ ਦੇ ਦਰਦ ਨੂੰ ਭੀ ਘੱਟ ਕਰਦਾ ਹੈ। ਭਦਰਾਸਣ (Bhadrasana) ਯੋਗ ਮੁਦਰਾ ਪੇਟ ਦੀਆਂ ਤਕਲੀਫ਼ਾਂ ਨੂੰ ਦੂਰ ਰੱਖਣ ਵਿੱਚ ਭੀ ਮਦਦਗਾਰ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਭਦਰਾਸਣ (Bhadrasana) ਦਾ ਅਭਿਆਸ ਜੋੜਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਗੋਡਿਆਂ ਦੇ ਦਰਦ ਨੂੰ ਘੱਟ ਕਰਦਾ ਹੈ। ਇਹ ਪੇਟ ਦੀਆਂ ਤਕਲੀਫ਼ਾਂ ਨੂੰ ਦੂਰ ਰੱਖਣ ਵਿੱਚ ਭੀ ਮਦਦਗਾਰ ਹੈ।”