ਫਾਜਿ਼ਲਕਾ ਜਿ਼ਲ੍ਹੇ ਦੀ ਬੰਦ ਪਈ ਖੱਡ ਜਲਦ ਸ਼ੁਰੂ ਕਰਵਾਉਣ ਲਈ ਕਾਰਵਾਈ ਕਰਨ ਲਈ ਵਿਭਾਗ ਨੂੰ ਕਿਹਾ
ਫਾਜ਼ਿਲਕਾ 15 ਨਵੰਬਰ 2021
ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੱਡਾਂ ਤੋਂ ਸਸਤਾ ਰੇਤਾ ਮੁਹਈਆ ਕਰਵਾਉਣ ਦੇ ਦਿੱਤੇ ਹੁਕਮਾਂ ਸਬੰਧੀ ਜਿ਼ਲ੍ਹਾ ਪੱਧਰ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਅਭੀਜੀਤ ਕਪਲਿਸ਼ ਆਈਏਐਸ ਨੇ ਸੰਬੰਧਤ ਵਿਭਾਗਾਂ ਨਾਲ ਬੈਠਕ ਕੀਤੀ। ਬੈਠਕ ਵਿਚ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ ਅਤੇ ਸ੍ਰੀ ਅਮਿਤ ਗੁਪਤਾ, ਡੀਐਸਪੀ ਸੁਬੇਗ ਸਿੰਘ, ਕਾਰਜਕਾਰੀ ਇੰਜਨੀਅਰ ਸ੍ਰੀ ਵਿਨੋਦ ਸੁਥਾਰ ਵੀ ਹਾਜਰ ਸਨ।
ਹੋਰ ਪੜ੍ਹੋ :-ਆਜ਼ਾਦੀ ਸੰਘਰਸ਼ ‘ਚ ਯੋਗਦਾਨ ਪਾਉਣ ਵਾਲੇ ਅਣਗੌਲੇ ਨਾਇਕਾਂ ਦੀ ਪਹਿਚਾਣ ਕਰਨ ਲਈ ਐਸ.ਡੀ.ਐਮਜ਼ ਨੂੰ ਹਦਾਇਤਾਂ ਜਾਰੀ
ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਅਭੀਜੀਤ ਕਪਲਿਸ਼ ਨੇ ਦੱਸਿਆ ਕਿ ਲੋਕਾਂ ਨੂੰ ਰੇਤੇ ਦੀਆਂ ਖੱਡਾਂ ਤੋਂ 5.50 ਰੁਪਏ ਪ੍ਰਤੀ ਘਣ ਫੁੱਟ ਦੀ ਦਰ ਨਾਲ ਰੇਤਾ ਮੁਹਈਆ ਕਰਵਾਉਣ ਦੇ ਹੁਕਮ ਸਰਕਾਰ ਵੱਲੋਂ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਜਿ਼ਲ੍ਹੇ ਵਿਚ ਮੰਜੂਰ ਖੱਡ ਚਲਾਇਆ ਨਾ ਜਾ ਰਿਹਾ ਹੈ।
ਇਸ ਸਬੰਧੀ ਸੰਬੰਧਤ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਤੁਰੰਤ ਇਸ ਖੱਡ ਨੂੰ ਚਲਾਉਣ ਲਈ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਤਾਂ ਜ਼ੋ ਲੋਕਾਂ ਨੂੰ ਜਿਲ਼੍ਹੇ ਦੇ ਅੰਦਰ ਹੀ ਰੇਤਾ ਉਪਲਬੱਧ ਹੋ ਸਕੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਰੇਤਾ ਵੇਚਣ ਵਾਲੇ ਇਹ ਯਕੀਨੀ ਕਰਨ ਕਿ ਸਰਕਾਰ ਵੱਲੋਂ ਖੱਡ ਤੋਂ ਰੇਤੇ ਤੇ ਰੇਟ ਵਿਚ ਕੀਤੀ ਕਮੀ ਦਾ ਲਾਭ ਆਮ ਲੋਕਾਂ ਤੱਕ ਪੁੱਜੇ ਅਤੇ ਉਸੇ ਅਨੁਸਾਰ ਰੇਟ ਘੱਟ ਹੋਣ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕੋਈ ਰੇਤੇ ਦੀ ਕਾਲਾਬਜਾਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

English





