ਕੁਦਰਤ ਉਤਸਵ ਅਤੇ ਸੰਵਾਦ
ਟਿਕਾਊ ਅਤੇ ਜੈਵਿਕ ਕ੍ਰਿਸ਼ੀ, ਸਮਗਰ ਸਿਹਤ ਅਤੇ ਮਿਲਟਸ ’ਤੇ ਧਿਆਨ ਦੇਣ ਦੇ ਨਾਲ ਪੰਜਾਬ ਦੇ ਹਰਿਤ ਵਿਕਾਸ ਯੋਜਨਾ ਵਿਕਸਤ ਕਰਨ ’ਤੇ ਜਨਤੱਕ ਸੰਵਾਦ
2-3 ਅਪ੍ਰੈਲ ਪੰਜਾਬ ਮਿਊਸਿੰਪਲ ਭਵਨ ਸੈਕਟਰ 35 ਵਿਚ
ਚੰਡੀਗੜ, 1 ਅਪ੍ਰੈਲ ( )- ਪੰਜਾਬ ਦੇ ਲਈ ਇਕ ਟਿਕਾਊ ਖੇਤੀ ਮਾਡਲ ਦੀ ਦਿਸ਼ਾ ਵਿਚ ਨੀਤੀਗਤ ਬਦਲਾਵ ਦੀ ਜਰੂਰਤ ਨੂੰ ਸਵੀਕਾਰਦਿਆਂ ਖੇਤੀ ਵਿਰਾਸਤ ਮਿਸ਼ਨ ਦੋ ਰੋਜ਼ਾ ਸੰਵਾਦ ਦਾ ਆਯੋਜਨ ਕਰ ਰਿਹਾ ਹੈ, ਜਿਸ ਦਾ ਨਾਂ ‘ਕੁਦਰਤ ਉਤਸਵ ਅਤੇ ਸੰਵਾਦ’ ਹੈ, ਜੋ ਸੁਰਖਿਅਤ ਖਾਣਾ ਅਤੇ ਪਾਣੀ, ਮਿੱਟੀ ਅਤੇ ਮਨੁੱਖੀ ਸਿਹਤ ਅਤੇ ਜੈਵਿਕ ਖੇਤੀ ਨਾਲ ਸਬੰਧਤ ਮੁੱਦਿਆਂ ਨੂੰ ਸੰਬੋਧਨ ਕਰੇਗਾ, ਇਹ ਕਹਿਣਾ ਹੈ ਇਸਦੇ ਕਾਰਜਕਾਰੀ ਡਾਇਰੈਕਟਰ ਉਮੇਂਦਰ ਦੱਤ ਦਾ। ਮਾਹਿਰਾਂ ਦੇ ਪੈਨਲ ਵਿਚ ਦੇਵਿੰਦਰ ਸ਼ਰਮਾ (ਖਾਦ ਨੀਤੀ ਮਾਹਿਰ), ਪਵਨ ਗੁਪਤਾ (ਲੇਖਕ ਅਤੇ ਅਧਿਆਪਕ), ਡਾ. ਅਮਰ ਸਿੰਘ ਆਜ਼ਾਦ (ਐਮਬੀਬੀਐਸ, ਐਮਡੀ) ਅਤੇ ਡਾ. ਖਾਦਰ ਵਲੀ (ਮਿਲਟ ਮਾਹਿਰ) ਸ਼ਾਮਲ ਹਨ।
ਪ੍ਰੋਗਰਾਮ ਦਾ ਉਦਘਾਟਨ 2 ਅਪ੍ਰੈਲ ਨੂੰ ਸਵੇਰੇ 10 ਵਜੇ ਪੰਜਾਬ ਵਿਧਾਨਸਭਾ ਦੇ ਮਾਣਯੋਗ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਵੱਲੋਂ ਪੰਜਾਬ ਮਿਉਂਸਪਲ ਭਵਨ ਸੈਕਟਰ 35 ਏ ਚੰਡੀਗੜ ਵਿਚ ਕੀਤਾ ਜਾਵੇਗਾ।
ਕੇਵੀਐਮ ਨੂੰ ਉਮੀਦ ਹੈ ਕਿ ਇਸ ਸੰਵਾਦ ਦਾ ਨਤੀਜਾ ਇਕ ਹਰੇ ਭਰੇ ਪੰਜਾਬ ਦੇ ਲਈ ਕਾਰਜ ਯੋਜਨਾ ਹੋਵੇਗੀ, ਜਿੱਥੇ ਸਿਹਤਮੰਦ ਖਾਣਾ, ਸਾਫ ਪਾਣੀ ਅਤੇ ਹਵਾ ਹੋਵੇਗੀ। ਇਕ ਪਾਸੇ ਅਸੀਂ ਪੰਜਾਬ ਦੇ ਮਿਲਟਸ ਖਾਸਕਰ ਬਾਜਰਾ ਦੇ ਪੁਨਰ ਉਧਾਰ ਲਈ ਸਫਲ ਯਤਨ ਕਰ ਰਹੇ ਹਾਂ, ਉਥੇ ਹੀ ਇਸ ਨੂੰ ਹੋਰ ਤੇਜੀ ਦੇਣ ਦੇ ਲਈ ਪੂਰੇ ਭਾਰਤ ਵਿੱਚੋਂ ਅਜਿਹੇ ਮਾਹਿਰ ਸ਼ੈਫ ਮਿਲਟਸ ਦੇ ਚੰਗੇ ਖਾਣੇ ਬਨਾਉਣ ਦੀ ਪ੍ਰਕਿਰਿਆ ਵਿਸ਼ੇਸ਼ ਕੁਕਰੀ ਸੈਸ਼ਨ ਵਿਚ ਸਿਖਾਉਣਗੇ।
ਪ੍ਰੋਗਰਾਮ ਵਿਚ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਲਈ ਵਿਸ਼ੇਸ ਸਟਾਲ ਲਗਵਾਏ ਗਏ ਹਨ, ਜਿੱਥੇ ਉਹ ਨਾ ਸਿਰਫ ਆਪਣੀ ਉਪਜ ਦਿਖਾ ਪਾਉਣਗੇ, ਬਲਕਿ ਵੇਚਣਗੇ। ਮਿਲਟਸ ਖਾਣੇ ਤੋਂ ਕਿਵੇਂ ਰੋਗਾਂ ਨੂੰ ਠੀਕ ਕੀਤਾ ਜਾ ਸਕਦਾ ਹੈ, ਇਸ ਦੇ ਉਤੇ ਭਾਰਤ ਦੇ ਮਿਲਟ ਮਾਹਿਰ ਡਾਕਟਰ ਖਾਦਰ ਵਲੀ ਵਿਸ਼ੇਸ ਸੈਸ਼ਨ ਲੈਣਗੇ।
ਖੇਤੀ ਵਿਰਾਸਤ ਮਿਸ਼ਨ (ਕੇਵੀਐਮ) ਦੇ ਬਾਰੇ ਵਿਚ:-
ਖੇਤੀ ਵਿਰਾਸਤ ਮਿਸ਼ਨ (ਕੇਵੀਐਮ) ਪੰਜਾਬ ਵਿਚ ਜੈਵਿਕ ਖੇਤੀ ਅੰਦੋਲਨ ਵਿਚ ਸਭ ਤੋਂ ਅੱਗੇ ਰਿਹਾ ਹੈ। ਬੀਤੇ 16 ਸਾਲਾਂ ਤੋਂ ਕੇਵੀਐਮ ਨੇ ਸੁਰਖਿਅਤ ਖਾਣਾ, ਸਿਹਤ ਅਤੇ ਬਾਜਰਾ ਦੇ ਪੁਨਰਉਧਾਰ ਦੇ ਖੇਤਰ ਵਿਚ ਵੱਖ ਵੱਖ ਯੋਜਨਾਵਾਂ ਬਣਾਇਆਂ ਹਨ ਅਤੇ ਉਨਾਂ ਚਲਾਇਆ ਜਾ ਰਿਹਾ ਹੈ। ਮਾਰਚ 2022 ਵਿਚ ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਕੇਵੀਐਮ ਨੇ ਵੇਬੀਨਾਰ ਦੀ ਇਕ ਲੜੀ ਦਾ ਆਯੋਜਨ ਕੀਤਾ ਸੀ ਅਤੇ ਸੂਬੇ ਦੇ ਲਈ ‘ਗ੍ਰੀਨ ਏਜੈਂਡਾ’ ਦੇ ਨਾਲ ਆਇਟਾ ਸੀ, ਜਿੱਥੇ ਪੰਜਾਬ ਦੇ ਲਈ ਇਕ ਵਿਆਪਕ ਰੋਡਮੈਪ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ਅਧੀਨ ਹੀ ਮਾਹਿਰ ਇਕ ਸਾਰ ਆਉਣਗੇਂ ਅਤੇ ਜਨਤੱਕ ਤੌਰ ’ਤੇ ਹਰਿਤ ਏਜੈਂਡੇ ’ਤੇ ਵਿਸਤਾਰ ਨਾਲ ਚਰਚਾ ਕਰਣਗੇ।

English






