ਕੋਵਿਡ ਸਬੰਧੀ ਮੌਜੂਦਾ ਪਾਬੰਦੀਆਂ 30 ਜੂਨ ਤੱਕ ਰਹਿਣਗੀਆਂ ਲਾਗੂ
ਚੰਡੀਗੜ੍ਹ, 25 ਜੂਨ:
ਕੋਵਿਡ ਸਬੰਧੀ ਮੌਜੂਦਾ ਸਾਰੀਆਂ ਪਾਬੰਦੀਆਂ ਨੂੰ 30 ਜੂਨ, 2021 ਤੱਕ ਵਧਾਉਂਦਿਆਂ ਪੰਜਾਬ ਸਰਕਾਰ ਨੇ ਅੱਜ ਆਇਲਸ ਕੋਚਿੰਗ ਇੰਸਟੀਚਿਊਟਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਕੇ ਵਿਦੇਸ਼ਾਂ ਵਿੱਚ ਆਪਣੀ ਉਚੇਰੀ ਸਿੱਖਿਆ ਲਈ ਆਇਲਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਇਲਸ ਕੋਚਿੰਗ ਸੰਸਥਾਵਾਂ ਨੂੰ ਪਾਬੰਦੀਆਂ ਵਿੱਚ ਵਾਧੂ ਢਿੱਲ ਦਿੱਤੀ ਗਈ ਹੈ ਅਤੇ ਹੁਣ ਇਹ ਇੰਸਟੀਚਿਊਟ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਘੱਟੋ ਘੱਟ ਕੋਵਿਡ ਦਾ ਇੱਕ ਟੀਕਾ ਲੱਗੇ ਹੋਣ ਦੀ ਸ਼ਰਤ ’ਤੇ ਖੁੱਲ੍ਹ ਸਕਣਗੇ।

English






