ਅਮਰਿੰਦਰ ਸਿੰਘ ਦੇ ਦਾਅਵੇ ਝੂਠ ਦਾ ਪੁਲੰਦਾ : ਦੁਸ਼ਿਅੰਤ ਗੌਤਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਸਾਲਾਂ ਦੀ ਪ੍ਰਾਪਤੀਆਂ ਦਸਦਿਆਂ ਵੱਡੇ ਚੋਣ ਵਾਅਦੇ ਅੱਖੋਂ ਪਰੋਖੇ ਕੀਤੇ
2022 ਦੀਆਂ ਚੋਣਾਂ ’ਚ ਕਾਂਗਰਸ ਦੀ ਹਾਰ ਨੂੰ ਵੇਖਦਿਆਂ ਕੈਪਟਨ ਅਮਰਿੰਦਰ ਨੇ ਈਵੀਐਮ ਦਾ ਵਿਰੋਧ ਕੀਤਾ
ਅਮਰਿੰਦਰ ਨੇ ਆਪਣੇ ਸਿਆਸੀ ਹਿੱਤਾਂ ਲਈ ਕਿਸਾਨ ਅੰਦੋਲਨ ਨੂੰ ਹਵਾ ਦਿੱਤੀ
ਕੈਪਟਨ ਦਾ ਉਸ ਦੇ ਸ਼ਾਸਨ ਕਾਲ ਦੌਰਾਨ 1232 ਕਿਸਾਨਾਂ ਦੀ ਖੁਦਕੁਸ਼ੀ ਤੇ ਚੁਪ ਧਾਰਨਾ ਸ਼ਰਮਨਾਕ

ਚੰਡੀਗੜ, 21 ਮਾਰਚ ( )- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਦੇ ਇਨਚਾਰਜ਼ ਦੁਸ਼ਿਅੰਤ ਗੌਤਮ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਆਪਣੀ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਦਸਦਿਆਂ ਵੱਡੇ ਮਾਲੀ ਚੋਣ ਵਾਅਦਿਆਂ ਨੂੰ ਨਜ਼ਰ ਅੰਦਾਜ ਕਰਨ ਦਾ ਇਲਜਾਮ ਲਾਇਆ ਹੈ। ਪੰਜਾਬ ਭਾਜਪਾ ਦੀ ਦੋ ਦਿਨਾਂ ਦੀ ਸੂਬਾ ਕਾਰਜਕਾਰਨੀ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੌਤਮ ਨੇ ਮੁੱਖ ਮੰਤਰੀ ਦੇ ਦਾਅਵਿਆਂ ਨੂੰ ਝੂਠ ਦਾ ਪੁਲੰਦਾ ਦਸਦਿਆਂ ਇਸ ਦੀ ਕਰੜੀ ਨੁਕਤਾਚੀਨੀ ਕੀਤੀ ਏੇ।

ਸ਼੍ਰੀ ਗੌਤਮ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੁਆਲ ਕੀਤਾ ਕਿ ਉਨਾਂ ਨੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਆਰਥਿਕ ਫਾਇਦਾ ਦੇਣ ਵਾਲੇ ਚੋਣ ਵਾਅਦਿਆਂ ਬਾਰੇ ਚੁੱਪ ਵੱਟੀ ਰੱਖੀ। ਮੁੱਖ ਮੰਤਰੀ ਦੀ ਕੇਂਦਰ ਵੱਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਬਾਰੇ ਕੀਤੀ ਟਿੱਪਣੀ, ‘ਤੁਸੀਂ ਹੋਰ ਕਿੰਨੇ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਹੋ’ ਉਪਰ ਸ਼੍ਰੀ ਗੌਤਮ ਨੇ ਕਿਹਾ ਕਿ ਇਹ ਕਿੰਨੀ ਸਿਤਮ ਜ਼ਰੀਫੀ ਹੈ ਕਿ ਅਜਿਹਾ ਬਿਆਨ ਉਸ ਵਿਅਕਤੀ ਵੱਲੋਂ ਦਿੱਤਾ ਜਾ ਰਿਹਾ ਹੈ, ਜਿਨਾਂ ਦੇ ਕਾਰਜਕਾਲ ਦੌਰਾਨ 1232 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ।

ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਆਸੀ ਮੁਫਾਦ ਲਈ ਕਿਸਾਨਾਂ ਦੇ ਅੰਦੋਲਨ ਨੂੰ ਉਕਸਾ ਰਹੇ ਹਨ, ਜਿਸ ਕਾਰਨ ਪੰਜਾਬ ਵਿਚ ਸਾਰੇ ਕਾਰੋਬਾਰ ਬੰਦ ਹੋਣ ਦੀ ਕਗਾਰ ’ਤੇ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਇਸ ਦਾਅਵੇ ਕਿ ਉਨਾਂ ਨੇ ਕਦੇ ਵੀ ਪੰਜਾਬ ਵਿੱਚੋਂ ਪੂਰੀ ਤਰਾਂ ਡਰੱਗ ਮਾਫੀਆਂ ਖਤਮ ਕਰਨ ਦੀ ਗੱਲ ਨਹੀਂ ਕੀਤੀ, ਉਪਰ ਪ੍ਰਤੀਕਰਮ ਜ਼ਾਹਿਰ ਕਰਦਿਆਂ ਸ਼੍ਰੀ ਗੌਤਮ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਚੋਣ ਮੈਨੀਫੇਸਟੋ ਵਿਚ ਸਪੱਸ਼ ਸ਼ਬਦਾਂ ਵਿਚ ਇਸ ਦਾ ਜ਼ਿਕਰ ਹੈ ਕਿ ‘ਕਾਂਗਰਸ ਸਰਕਾਰ ਚਾਰ ਹਫਤਿਆਂ ਵਿਚ ਨਸ਼ਾਖੋਰੀ ਅਤੇ ਨਸ਼ਿਆਂ ਦੀ ਸਮਗਿਗ ਖਤਮ ਕਰ ਦਿੱਤੀ ਜਾਵੇਗੀ।’
ਭਾਰਤੀ ਜਨਤਾ ਪਾਰਟੀ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਨੁਸੂਚਿਤ ਜਾਤੀਆਂ ਨੂੰ ਨਜ਼ਰ ਅੰਦਾਜ ਕਰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਪੋਸਟ ਮੈਟਿ੍ਰਕ ਵਜੀਫਿਆਂ ਸਮੇਤ ਬਹੁਤ ਸਾਰੇ ਮੁਦਿਆਂ ਜਿਵੇਂ ਸਾਰੇ ਬੇਘਰਿਆਂ ਨੂੰ ਮਕਾਨ ਦੇਣ ਵਰਗੇ ਵਾਅਦਿਆਂ ਪ੍ਰਤੀ ਬਿਲਕੁਲ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
ਸ਼੍ਰੀ ਗੌਤਮ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਚਲਾਕੀ ਨਾਲ ਸਰਕਾਰ ਦੀ ਅਸਫਲਤਾ ਦਾ ਕੋਵਿਡ ਕਾਰਨ ਆਈ ਆਰਥਿਕ ਮੰਦਹਾਲੀ ਦੱਸਿਆ ਹੈ ਜਦ ਕਿ ਕੋਵਿਡ ਮਹਾਮਾਰੀ ਉਨਾਂ ਦੇ ਕਾਰਜਕਾਲ ਦੇ ਚੌਥੇ ਸਾਲ ਵਿਚ ਆਈ ਹੈ। ਉਨਾਂ ਸੁਆਲ ਕੀਤਾ ਕਿ ਕਾਂਗਰਸ ਸਰਕਾਰ ਸੂਬੇ ’ਚ ਤਿੰਨ ਸਾਲ ਕੀ ਕਰਦੀ ਰਹੀ ਹੈ?

ਉਨਾਂ ਕਿਹਾ ਕਿ ਤਿਰੰਗੇ ਦੇ ਅਪਮਾਨ ਸਬੰਧੀ ਕੇਸ ਵਿਚ ਦਿੱਲੀ ਪੁਲਿਸ ਨੂੰ ਲੋੜੀਂਦੇ ਲੱਖਾ ਸਿਧਾਣਾ ਨੇ ਪੰਜਾਬ ਦੇ ਮਹਿਰਾਜ ਪਿੰਡ ਵਿਚ ਰੈਲੀ ਨੂੰ ਸੰਬੋਧਨ ਕੀਤਾ, ਪਰ ਪੰਜਾਬ ਪੁਲਿਸ ਨੇ ਉਸ ਨੂੰ ਗਿ੍ਰਫਤਾਰ ਨਹੀਂ ਕੀਤਾ। ਸ਼੍ਰੀ ਗੌਤਮ ਨੇ ਕਿਹਾ ਕਿ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨਾਂ ਦੇ ਸੂਬੇ ਵਿਚ ਪੁਲੀਸ ਚੰਗਾ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਦੀ ਇਸ ਟਿੱਪਣੀ ਕਿ ਈ ਵੀ ਐਮ ਦਾ ਵਿਰੋਧ ਕਰਨ ਵਾਲੇ ਉਹ ਪਹਿਲੇ ਵਿਅਕਤੀ ਹਨ, ਬਾਰੇ ਸ਼੍ਰੀ ਗੌਤਮ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ, 2019 ਦੀਆਂ ਲੋਕ ਸਭਾ ਚੋਣਾਂ ਅਤੇ ਹੁਣ ਮਿਉਂਸਪਲ ਚੋਣਾਂ ਜਿੱਤਣ ਮੱਗਰੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਈਵੀਐਮ ਦੀ ਵਿਸ਼ਵਾਸਯੋਗਤਾ ਉਪਰ ਸੁਆਲ ਕਰ ਕੇ ਮੁੱਖ ਮੰਤਰੀ ਉਨਾਂ ਦੀ ਆਪਣੀ ਪਾਰਟੀ ਦੀ ਜਿੱਤ ਉਪਰ ਪ੍ਰਸ਼ਨ ਚਿੰਨ ਲਗਾ ਰਹੇ ਹਨ। ਉਨਾਂ ਹਿਕਾ ਕਿ ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੀ ਪਾਰਟੀ ਦੀ ਹਾਰ ਨਜ਼ਰ ਆ ਰਹੀ ਹੈ।