ਕੰਮਾਂ ਨੂੰ 10 ਦਸੰਬਰ ਤੱਕ ਪੂਰਾ ਕਰਨ ਦਾ ਟੀਚਾ ਦਿੱਤਾ
ਅੰਮ੍ਰਿਤਸਰ, 13 ਨਵੰਬਰ 2021
ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਰਾਜਕੰਵਲਪ੍ਰੀਤ ਸਿੰਘ ਲੱਕੀ ਨੇ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਸਮੀਖਿਆ ਕਰਦੇ ਸਾਰੇ ਕੰਮ 10 ਦਸੰਬਰ ਤੱਕ ਪੂਰਾ ਕਰਨ ਦਾ ਟੀਚਾ ਦਿੱਤਾ ਹੈ। ਸਾਰੇ ਵਿਭਾਗਾਂ ਦੇ ਅਧਿਕਾਰੀਆਂ, ਜਿੰਨਾ ਵਿਚ ਲੋਕ ਨਿਰਮਾਣ ਵਿਭਾਗ ਉਸਾਰੀ ਡਵੀਜ਼ਨ 1 ਅਤੇ 2, ਪੀ ਐਸ ਪੀ ਸੀ ਐਲ ਅੰਮ੍ਰਿਤਸਰ ਉਤਰੀ ਤੇ ਪੱਛਮੀ, ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ, ਨਗਰ ਨਿਗਮ ਅੰਮ੍ਰਿਤਸਰ, ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਆਦਿ ਸ਼ਾਮਿਲ ਹਨ, ਨਾਲ ਕੀਤੀ ਮੀਟਿੰਗ ਵਿਚ ਸ. ਲੱਕੀ ਨੇ ਦੱਸਿਆ ਕਿ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ ਜਿਲ੍ਹੇ ਨੂੰ 113.42 ਕਰੋੜ ਰੁਪਏ ਦੇ ਫੰਡ ਵੱਖ-ਵੱਖ ਕੰਮਾਂ ਲਈ ਮਿਲੇ ਹਨ, ਜਿੰਨਾ ਵਿਚੋਂ ਅਜੇ ਕੇਵਲ 20 ਕਰੋੜ ਰੁਪਏ ਦੀ ਰਾਸ਼ੀ ਹੀ ਖਰਚ ਕੀਤੀ ਜਾ ਸਕੀ ਹੈ।
ਹੋਰ ਪੜ੍ਹੋ :-ਬੇਰੁਜ਼ਗਾਰ ਨੌਜਵਾਨਾਂ ਲਈ ਚੰਨੀ ਦਾ ਘਰ ਘੇਰਣ ਜਾਂਦੇ ‘ਆਪ’ ਵਿਧਾਇਕ ਪੁਲੀਸ ਨੇ ਲਏ ਹਿਰਾਸਤ ‘ਚ
ਉਨਾਂ ਨੇ ਕੰਮਾਂ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਕਰਦੇ ਕਿਹਾ ਕਿ ਸਰਕਾਰ ਕੋਲ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ, ਪਰ ਤੁਹਾਡੇ ਵੱਲੋਂ ਕਰਵਾਏ ਜਾ ਰਹੇ ਕੰਮ ਦੇਰੀ ਨਾਲ ਚੱਲ ਰਹੇ ਹਨ। ਉਨਾਂ ਅਧਿਕਾਰੀਆਂ ਨੂੰ ਸਪੱਸ਼ਟ ਸਬਦਾਂ ਵਿਚ ਕਿਹਾ ਕਿ ਜੇਕਰ ਕਿਧਰੇ ਕਿਸੇ ਕੰਮ ਵਿਚ ਕੋਈ ਰੁਕਾਵਟ ਆਵੇ ਤਾਂ ਤਰੁੰਤ ਮੇਰੇ ਨਾਲ ਸੰਪਰਕ ਕਰੋ, ਮੈਂ ਨਿੱਜੀ ਦਖਲ ਦੇ ਕੇ ਸਾਰੀਆਂ ਰੁਕਾਵਟਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ। ਸ. ਲੱਕੀ ਨੇ ਕਿਹਾ ਕਿ ਸਾਡਾ ਕੰਮ ਜਿਲ੍ਹਾ ਵਾਸੀਆਂ ਨੂੰ ਸੁੱਖ-ਸਹੂਲਤਾਂ ਦੇਣਾ ਹੈ ਅਤੇ ਸਰਕਾਰ ਇਸ ਲਈ ਫੰਡਾਂ ਵਿਚ ਕੋਈ ਦੇਰੀ ਨਹੀਂ ਕਰ ਰਹੀ, ਸੋ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਬਿਨਾਂ ਕਿਸੇ ਦੇਰੀ ਸਾਰੇ ਕੰਮ ਪੂਰੇ ਕਰਕੇ ਅਗਲੇ ਕੰਮਾਂ ਲਈ ਰਣਨੀਤੀ ਘੜੀਏ। ਸ. ਲੱਕੀ ਨੇ ਜਿਲ੍ਹਾ ਅਧਿਕਾਰੀਆਂ ਨੂੰ ਆਪਣੀਆਂ ਟੀਮਾਂ ਨਾਲ ਉਕਤ ਕੰਮਾਂ ਸਬੰਧੀ ਮੀਟਿੰਗ ਕਰਨ ਦੀ ਹਦਾਇਤ ਕਰਦੇ ਆਪਣੇ ਅਤੇ ਆਪਣੇ ਦਫਤਰ ਵੱਲੋਂ ਹਰ ਤਰਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ।
ਕੈਪਸ਼ਨ
ਚੇਅਰਮੈਨ ਸ ਰਾਜਕੰਵਲ ਪ੍ਰੀਤ ਸਿੰਘ ਲੱਕੀ।

English






