ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਦੀ ਫਿਜੀਕਲ ਟੈਸਟ/ਲਿਖਤੀ ਪੇਪਰ ਦੀ ਮੁਫਤ ਤਿਆਰੀ ਸ਼ੁਰੂ

ਫਾਜਿਲਕਾ 17 ਅਗਸਤ :-  

            ਪੰਜਾਬ ਸਰਕਾਰ 01 ਨਵੰਬਰ ਤੋਂ 16 ਨਵੰਬਰ 2022 ਤੱਕ ਫਿਰੋਜਪੁਰ ਵਿਖੇ ਆ ਰਹੀ ਫੌਜ ਦੀ ਭਰਤੀ ਰੈਲੀ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਫਿਜੀਕਲ ਟੈਸਟ ਤੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਕਰਵਾਏਗੀ। ਇਹ ਜਾਣਕਾਰੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ( ਫਿਰੋਜ਼ਪੁਰ ) ਦੇ ਕੈਂਪ ਦੇ ਇੰਚਾਰਜ ਦਵਿੰਦਰਪਾਲ ਸਿੰਘ ਵੱਲੋਂ ਦਿੱਤੀ ਗਈ।

            ਉਨ੍ਹਾਂ ਕਿਹਾ ਕਿ ਇਹ ਸਿਖਲਾਈ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵੱਲੋਂ ਜਿਲ੍ਹਾ ਫਾਜਿਲਕਾ ਦੇ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਦਿੱਤੀ ਜਾਵੇਗੀ । ਕੈਂਪ ਵਿੱਚ ਮੁਫਤ ਖਾਣਾ ਅਤੇ ਮੁਫ਼ਤ ਰਹਾਇਸ਼ ਦਾ ਪ੍ਰਬੰਧ ਹੈ । ਕੈਂਪ ਵਿੱਚ ਟ੍ਰੇਨਿੰਗ ਲੈਣ ਲਈ ਸਕਰੀਨਿੰਗ ਮੰਗਲਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 9 ਵਜੇ ਤੋਂ 10 ਵਜੇ ਤੱਕ ਜਾਰੀ ਹੈ। ਕੈਂਪ ਵਿੱਚ ਸਕਰੀਨਿੰਗ ਸਮੇਂ ਯੁਵਕ ਰਿਹਾਇਸ਼ ਦੇ ਸਰਟੀਫਿਕੇਟ, ਜਾਤੀ ਦੇ ਸਰਟੀਫਿਕੇਟ, ਆਧਾਰ ਕਾਰਡ, ਦਸਵੀਂ ਅਤੇ 10+2 ਪਾਸ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣ।

            ਉਨ੍ਹਾਂ ਕਿਹਾ ਕਿ ਜਨਰਲ ਡਿਊਟੀ ਲਈ ਉੁਮਰ ਸਾਢੇ 17 ਤੋਂ 23 ਸਾਲ ਹੋਵੇ, ਕੱਦ 170 ਸੈ.ਮੀ. ਛਾਤੀ 77/82 ਸੈਮੀ ਹੋਵੇ ਅਤੇ ਵਿੱਦਿਅਕ ਯੋਗਤਾ  10ਵੀਂ/ ਮੈਟ੍ਰਿਕ ਵਿੱਚ ਕੁੱਲ 45 ਫੀਸਦੀ ਅੰਕ ਅਤੇ ਹਰੇਕ ਵਿਸ਼ੇ ਵਿੱਚ 33 ਫੀਸਦੀ ਅੰਕ ਹੋਣ। ਗਰੇਡਿੰਗ ਸਿਸਟਮ ਦੀ ਪਾਲਣਾ ਕਰਨ ਵਾਲੇ ਬੋਰਡਾਂ ਲਈ ਵਿਅਕਤੀਗਤ ਵਿਸਿ਼ਆਂ ਵਿੱਚ ਘੱਟੋ ਘੱਟ ਡੀ  ਗ੍ਰੇਡ (33 ਫੀਸਦੀ  40 ਫੀਸਦੀ) ਹੋਵੇ। ਉਨ੍ਹਾ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ 94638-31615, 83601-63527 ਅਤੇ 94639-03533 ਤੇ ਸੰਪਰਕ ਕੀਤਾ ਜਾ ਸਕਦਾ।

 

ਹੋਰ ਪੜ੍ਹੋ :-
ਜਲ ਨਿਕਾਸ ਉਸਾਰੀ ਮੰਡਲ ਦਫਤਰ ਅਧੀਨ ਪੈਂਦੀਆਂ 3 ਸਬ ਡਵੀਜਨਾਂ ਦੀ ਵੱਖ-ਵੱਖ ਮਿਤੀਆਂ ਨੂੰ ਮੱਛੀ ਫੜਨ ਦੀ ਹੋਵੇਗੀ ਬੋਲੀ