ਪੰਜਾਬ ਸਰਕਾਰ ਨੇ ਪੀਪੀਐਸਸੀ ਦੇ ਮੈਂਬਰਾਂ ਦੀ ਨਿਯੁਕਤੀ ਲਈ ਅਰਜ਼ੀਆਂ ਮੰਗੀਆਂ

ਚੰਡੀਗੜ੍ਹ, 11 ਜਨਵਰੀ: ਪੰਜਾਬ ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਦੋ ਮੈਂਬਰ (ਆਫੀਸ਼ਿਅਲ) ਅਤੇ ਇਕ ਮੈਂਬਰ (ਨਾਨ ਆਫੀਸ਼ਿਅਲ)  ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 5 ਫਰਵਰੀ 2021 ਮਿਥੀ ਗਈ ਹੈ ।
       ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉੱਘੀਆਂ ਸਖਸ਼ੀਅਤਾਂ ਜੋ ਕਿ ਬੇਮਿਸਾਲ ਇਮਾਨਦਾਰੀ, ਉੱਚ ਸਮਰੱਥਾ ਅਤੇ ਪ੍ਰਸ਼ਾਸ਼ਕੀ ਤਜ਼ਰਬੇ ਵਾਲੇ ਹਨ, ਨੂੰ ਦਰਖਾਸਤਾਂ ਦੇਣ ਦਾ ਸੱਦਾ ਦਿੱਤਾ ਹੈ।