ਪੰਜਾਬ ਦੇ ਰਾਜਪਾਲ ਨੇ ਦੋ ਪੀ.ਪੀ.ਐਸ.ਸੀ. ਮੈਂਬਰਾਂ ਨੂੰ ਆਨਲਾਈਨ ਢੰਗ ਨਾਲ ਸਹੁੰ ਚੁਕਾਈ

Governor VP Singh Badnore
ਚੰਡੀਗੜ, 4 ਮਈ:
ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਪੰਜਾਬ ਰਾਜ ਭਵਨ ਵਿਖੇ ਆਯੋਜਿਤ ਇੱਕ ਆਨਲਾਈਨ ਸਮਾਰੋਹ ਵਿੱਚ ਸ੍ਰੀ ਜਸਕਿਰਨ ਸਿੰਘ, ਆਈ.ਏ.ਐੱਸ. (ਸੇਵਾ ਮੁਕਤ) ਅਤੇ ਡਾ. ਮਨਪ੍ਰੀਤ ਛਤਵਾਲ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਮੈਂਬਰਾਂ ਵਜੋਂ ਸਹੁੰ ਚੁਕਾਈ।
ਇਸ ਤੋਂ ਪਹਿਲਾਂ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਹੁੰ ਚੁੱਕ ਸਮਾਗਮ ਸ਼ੁਰੂ ਕਰਨ ਲਈ ਰਾਜਪਾਲ ਤੋਂ ਆਗਿਆ ਮੰਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਦਫਤਰ ਤੋਂ ਇਸ ਆਨਲਾਈਨ ਸਮਾਰੋਹ ਵਿੱਚ ਸ਼ਾਮਲ ਹੋਏ।