ਪੰਜਾਬ ਪੁਲਿਸ ਨੇ ਸਾਰੇ ਜਿ਼ਲ੍ਹਿਆਂ ਵਿਚ ਖਾਣੇ ਦੇ 1.9 ਲੱਖ ਪੈਕਟ ਵੰਡੇ , ਵਲੰਟੀਅਰਾਂ ਤੇ ਰਿਕਸ਼ਾ ਚਾਲਕਾਂ ਨੂੰ ਕੀਤਾ ਜਾ ਰਿਹੈ ਸ਼ਾਮਲ

ਪੁਲਿਸ ਵਲੋਂ ਅੰਤਰਰਾਜੀ ਸਰਹੱਦਾਂ ਤੋਂ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਕਰਨ ਵਾਲੇ 3000 ਟਰੱਕਾਂ ਨੂੰ ਆਵਾਜਾਈ ਸਹੂਲਤ
ਈ-ਪਾਸ ਸਹੂਲਤ ਅਤੇ 112 ਕਰਫਿਊ ਹੈਲਪਲਾਈਨ ਤੋਂ ਬਾਅਦ ਪੁਲਿਸ ਨੇ ਅੰਤਰਰਾਜੀ ਕ੍ਰਿਟੀਕਲ ਐਮਰਜੈਂਸੀ ਪਾਸ ਅਤੇ ਬੱਦੀ ਉਦਯੋਗਿਕ ਪਾਸ ਦੇਣ ਲਈ ਖਿੱਚੀ ਤਿਆਰੀ
ਚੰਡੀਗੜ੍ਹ੍ਹ,27 ਮਾਰਚ:
ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਰਾਜ ਭਰ ਵਿਚ ਲਗਭਗ 1.9 ਲੱਖ ਫੂਡ ਪੈਕਟ ਵੰਡਣ ਅਤੇ ਵੱਖ-ਵੱਖ ਜਿ਼ਲ੍ਹਿਆਂ ਵਿਚ ਮੈਡੀਕਲ ਕੈਂਪ ਲਗਾ ਕੇ ਕਰਫਿਊ  ਰਾਹਤ ਕਾਰਜਾਂ ਵਿਚ ਵਾਧਾ ਕੀਤਾ ਹੈ ਜਦਕਿ  ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿਚ  ਵੱਖ-ਵੱਖ ਅੰਤਰਰਾਜੀ ਸਰਹੱਦੀ ਨਾਕਿਆਂ ਰਾਹੀਂ ਜ਼ਰੂਰੀ ਵਸਤਾਂ ਲਿਜਾ ਰਹੇ ਲਗਭਗ 3000 ਟਰੱਕਾਂ ਨੂੰ ਆਵਾਜਾਈ ਦੀ ਸਹੂਲਤ ਦਿੱਤੀ ਹੈ।
ਬੀਤੇ ਕੱਲ੍ਹ ਸ਼ੁਰੂ ਕੀਤੀ ਗਈ ਸਹੂਲਤ ਤਹਿਤ ਪੁਲਿਸ ਨੇ ਵਿਅਕਤੀਆਂ ਵਲੋਂ ਈ-ਪਾਸ ਸਬੰਧੀ ਪ੍ਰਾਪਤ ਹੋਈਆਂ 1600 ਉੱਚਿਤ ਦਰਖਾਸਤਾਂ ਨੂੰ ਮੰਜ਼ੂਰੀ ਦਿੱਤੀ ਹੈ।ਇਸ ਦੇ ਨਾਲ ਹੀ ਆਪਣੀ ਕਿਸਮ ਦੇ ਨਵੇਕਲੇ ਪਾਸ ਜਿਵੇਂ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚੋਂ ਲੰਘਣ ਲਈ ਨਵੇਂ ਕਿਸਮ ਦੇ ਅੰਤਰ-ਰਾਜ ਕ੍ਰਿਟੀਕਲ ਸੰਕਟਕਾਲੀ ਟ੍ਰਾਂਜਿਟ ਪਾਸ, ਅਤੇ ਯਾਤਰਾ ਲਈ ਬੱਦੀ ਉਦਯੋਗ ਪਾਸ ਵੀ ਦਿੱਤੇ ਜਾ ਰਹੇ ਹਨ।
ਅੱਜ ਕਰਫਿਊ  ਲਾਗੂ ਕਰਨ ਅਤੇ ਜ਼ਰੂਰੀ ਸਪਲਾਈ ਦੇ ਨਾਲ-ਨਾਲ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਕੁੱਲ 42,515 ਪੁਲਿਸ ਕਰਮਚਾਰੀਆਂ ਤੋਂ ਇਲਾਵਾ ਵਲੰਟੀਅਰ ਵੀ ਮੈਦਾਨ ਵਿਚ ਡਿਊਟੀ ਨਿਭਾ ਰਹੇ ਸਨ। ਸ਼ੁੱਕਰਵਾਰ ਸ਼ਾਮ ਤੱਕ ਕਰਫਿਊ ਦੀ ਉਲੰਘਣਾ  ਕਰਨ ਅਤੇ ਕੁਅਰੰਟਾਈਨ ਸਬੰਧੀ ਵੱਖ-ਵੱਖ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੁੱਲ 79 ਮਾਮਲੇ ਦਰਜ ਕੀਤੇ ਗਏ ਅਤੇ 104 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਜਾਣਕਾਰੀ ਦਿੰਦਿਆਂ ਡੀ.ਜੀ.ਪੀ ਦਿਨਕਰ ਗੁਪਤਾ ਨੇ ਦੱਸਿਆ ਕਿ 112 ਪੁਲਿਸ ਐਮਰਜੈਂਸੀ ਨੰਬਰ, ਜੋ ਕੱਲ੍ਹ ਕਰਫਿਊ  ਹੈਲਪਲਾਈਨ ਵਿੱਚ ਤਬਦੀਲ ਕਰ ਦਿਤਾ ਗਿਆ ਸੀ, ਤੇ 24 ਘੰਟਿਆਂ ਦੌਰਾਨ ਕਰੀਬ 17,000 ਕਾਲਾਂ ਆਈਆਂ ਸਨ, ਜਿਨ੍ਹਾਂ ਵਿੱਚੋਂ 10699 ਕਾਲਾਂ ਕੋਵਿਡ-19 ਅਤੇ ਹੋਰ ਜਾਣਕਾਰੀ ਨਾਲ ਸਬੰਧਤ ਹਨ। ਕੋਵਿਡ ਐਮਰਜੈਂਸੀ ਨਾਲ ਸਬੰਧਤ ਕਾਲਾਂ 1176 ਸਨ, ਜਿਨ੍ਹਾਂ ਵਿਚੋਂ 406 ਕਰਫਿਊ ਦੀ ਉਲੰਘਣਾ ਨਾਲ ਸਬੰਧਤ, 531 ਜ਼ਰੂਰੀ ਵਸਤੂਆਂ ਦੀ ਸਪਲਾਈ ਲਈ, 65 ਦਵਾਈਆਂ, 102 ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲਿਆਂ ਦੀ ਰਿਪੋਰਟ ਕਰਨ ਲਈ ਅਤੇ 10 ਡਾਕਟਰੀ ਸਹਾਇਤਾ, ਜਦੋਂ ਕਿ 62 ਹੋਰ ਫੁਟਕਲ ਕਾਲਾਂ ਸਨ। ਬਾਕੀ ਦੀਆਂ ਕਾਲਾਂ ਮੁੱਦਿਆਂ ਨਾਲ ਸੰਬੰਧਿਤ ਹਨ ਕੋਵਿਡ ਨਾਲ ਸਬੰਧਤ ਨਹੀਂ ਸਨ।

ਕਰਫਿਊ ਸਬੰਧੀ ਕਾਰਜਾਂ ਨੂੰ ਹੋਰ ਸੁਚਾਰੂ ਬਣਾਉਣ ਹਿੱਤ ਜਿਲ੍ਹਿਆਂ ਦੇ ਸਾਰੇ ਕਮਿਸ਼ਨਰੇਟ ਪੁਲਿਸ ਅਤੇ ਐਸਐਸਪੀਜ਼ ਨੂੰ ਵਿਸ਼ੇਸ ਕੰਮਾਂ ਜਿਵੇਂ ਜਿ਼ਲ੍ਹਾ ਵਾਰ ਰੂਮ, ਜਿ਼ਲ੍ਹਾ ਕੰਟਰੋਲ ਰੂਮ, ਜ਼ਰੂਰੀ ਸੇਵਾਵਾਂ ਸਬੰਧੀ, ਜਿ਼ਲ੍ਹਿਆਂ ਵਿੱਚ ਆਵਾਜਾਈ ਦੇ ਨਿਰਵਿਘਨ ਪ੍ਰਵਾਹ ਨੂੰ ਬਣਾਈ ਰੱਖਣ ਸਮੇਤ ਰਾਸ਼ਟਰੀ / ਰਾਜ ਮਾਰਗ, ਜ਼ਿਲ੍ਹਾ ਪੁਲਿਸ ਮੀਡੀਆ ਸੰਪਰਕ ਅਫਸਰ, ਅਤੇ ਹਸਪਤਾਲ / ਮੈਡੀਕਲ ਸੰਪਰਕ ਅਧਿਕਾਰੀ ਨਾਮਜ਼ਦ ਕੀਤੇ ਹਨ।
ਈ-ਪਾਸ ਸਹੂਲਤ ਦਾ ਵੇਰਵਾ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਪ੍ਰਾਪਤ ਹੋਈਆਂ 1600 ਅਰਜ਼ੀਆਂ ਨੂੰ ਪਾਸ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਕੁਝ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਜਦੋਂ ਕਿ ਕੁਝ ਅਜੇ ਕਾਰਵਾਈ ਅਧੀਨ ਹਨ। ਜਿ਼ਕਰਯੋਗ ਹੈ ਕਿ ਡਿਜੀਟਲ ਈ-ਪਾਸ ਸਹੂਲਤ, ਇੱਕ ਵੈੱਬ ਅਧਾਰਤ ਐਪਲੀਕੇਸ਼ਨ ਹੈ, ਜਿਸ ਨੂੰ ਕੱਲ੍ਹ ਪੰਜਾਬ ਪੁਲਿਸ ਨੇ ਰਾਜ ਭਰ ਵਿੱਚ ਵੱਖ ਵੱਖ ਕਿਸਮਾਂ ਦੀਆਂ ਸ਼੍ਰੇਣੀਆਂ ਲਈ ਲਗਭਗ 9 ਵੱਖ-ਵੱਖ ਤਰ੍ਹਾਂ ਦੇ ਈ-ਪਾਸ ਮੁਹੱਈਆ ਕਰਵਾਉਣ ਲਈ ਲਾਂਚ ਕੀਤਾ ਸੀ, ਜਿਵੇਂ ਕਿ ਹਸਪਤਾਲ, ਮੈਡੀਕਲ ਨਾਲ ਜੁੜੇ ਮੁੱਦਿਆਂ, ਪੱਤਰਕਾਰਾਂ, ਜ਼ਰੂਰੀ ਚੀਜ਼ਾਂ ਸਬੰਧੀ, ਜ਼ਰੂਰੀ ਸੇਵਾਵਾਂ, ਸਿਹਤ ਕਰਮਚਾਰੀ, ਸਰਕਾਰੀ ਅਧਿਕਾਰੀ, ਵਿਕਰੇਤਾ (ਫਲ, ਸਬਜ਼ੀਆਂ, ਕਰਿਆਨਾ), ਡਿਲੀਵਰੀ ਕਰਨ ਵਾਲੇ ਕਾਮੇ (ਕਰਿਆਨੇ, ਫਲ, ਸਬਜ਼ੀਆਂ, ਰੈਸਟੋਰੈਂਟ, ਕੈਮਿਸਟ) ਆਦਿ।

ਭੋਜਨ ਦੀ ਵੰਡ ਬਾਰੇ ਗੁਪਤਾ ਨੇ ਕਿਹਾ ਕਿ ਅੱਜ ਵੰਡੇ ਗਏ 188317 ਫੂਡ ਪੈਕਟਾਂ ਵਿਚੋਂ 134815 ਲੱਖ ਪਕਾਏ ਗਏ ਖਾਣੇ ਦੇ ਸਨ ਅਤੇ 53502 ਸੁੱਕੇ ਭੋਜਨ ਦੇ ਪੈਕਟ ਸਨ। ਕੁੱਲ 10205 ਫੂਡ ਪੈਕੇਟ ਅੰਮ੍ਰਿਤਸਰ ਸ਼ਹਿਰ ਵਿਚ ਅਤੇ 10,000 ਅੰਮ੍ਰਿਤਸਰ ਦਿਹਾਤੀ ਵਿਚ ਵੰਡੇ ਗਏ, ਜਦੋਂ ਕਿ ਬਠਿੰਡਾ ਵਿਚ 950 ਪੈਕੇਟ ਵੰਡੇ ਗਏ, ਬਟਾਲਾ ਵਿਚ 500, ਬਠਿੰਡਾ ਵਿਚ 9540, ਫਰੀਦਕੋਟ ਵਿਚ 2400, ਫਤਿਹਗੜ੍ਹ ਸਾਹਿਬ ਵਿਚ 5200, ਫਾਜ਼ਿਲਕਾ ਵਿਚ 3000 ਅਤੇ ਫਿਰੋਜ਼ਪੁਰ ਵਿਚ 4500  ਪੈਕਟ ਵੰਡੇ ਗਏ।

ਇਸੇ ਤਰ੍ਹਾਂ, ਗੁਰਦਾਸਪੁਰ ਵਿੱਚ 1950, ਹੁਸ਼ਿਆਰਪੁਰ ਵਿੱਚ 9500, ਜਲੰਧਰ ਸ਼ਹਿਰ ਵਿੱਚ 12,000, ਜਲੰਧਰ ਦਿਹਾਤੀ ਵਿੱਚ 6055, ਕਪੂਰਥਲਾ ਵਿੱਚ 1550, ਖੰਨਾ ਵਿੱਚ 4000, ਲੁਧਿਆਣਾ ਸ਼ਹਿਰ ਵਿੱਚ 17000 ਅਤੇ ਲੁਧਿਆਣਾ ਦਿਹਾਤੀ ਵਿੱਚ 13,600 ਫੂਡ ਪੈਕਟ ਭੇਜੇ ਗਏ।

ਇਸੇ ਤਰ੍ਹਾਂ ਮਾਨਸਾ ਵਿੱਚ 28000 ਲੋਕਾਂ ਨੂੰ ਵੱਧ ਤੋਂ ਵੱਧ 28000 ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ, ਜਦੋਂ ਕਿ ਮੋਗਾ ਵਿੱਚ 1100 ਪੈਕਟ ਦਿੱਤੇ ਗਏ, ਪਟਿਆਲੇ ਵਿੱਚ 7500, ਪਠਾਨਕੋਟ ਵਿੱਚ 15000, ਰੋਪੜ ਵਿੱਚ 3667, ਸੰਗਰੂਰ ਵਿੱਚ 8000, ਐਸਏਐਸ ਨਗਰ ਵਿੱਚ 9000, ਐਸਬੀਐਸ ਨਗਰ ਵਿੱਚ 1000, ਸ੍ਰੀ ਮੁਕਤਸਰ ਸਾਹਿਬ ਵਿਚ 7000 ਅਤੇ ਤਰਨਤਾਰਨ ਵਿਚ 9600 ਪੈਕਟ ਵੰਡੇ ਗਏ।

ਡੀਜੀਪੀ ਨੇ ਦੱਸਿਆ ਕਿ ਸੀਨੀਅਰ ਅਧਿਕਾਰੀ ਆਪਣੇ ਜਿ਼ਲ੍ਹਿਆਂ ਵਿਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਦੀ ਸਹੂਲਤ ਲਈ ਵਿਸ਼ੇਸ਼ ਉਪਾਅ ਕਰ ਰਹੇ ਹਨ।

ਪੁਲਿਸ ਜਿ਼ਲ੍ਹਾ ਲੁਧਿਆਣਾ (ਦਿਹਾਤੀ) ਦੇ ਤਿੰਨ ਝੁੱਗੀਆਂ ਝੌਂਪੜੀਆਂ ਇਲਾਕੁਆਂ ਲਈ ਕਮਿਊਨਿਟੀ ਰਸੋਈ ਸਥਾਪਤ ਕੀਤੀ ਗਈ ਹੈ। ਪੁਲਿਸ ਜਿ਼ਲ੍ਹਾ ਲੁਧਿਆਣਾ (ਦਿਹਾਤੀ) ਵਿਚ ਕਰੀਬਨ 1600 ਵਿਅਕਤੀਆਂ ਨੂੰ ਸੁੱਕਾ ਰਾਰਸ਼ਨ ਦਿੱਤਾ ਗਿਆ ਜਦਕਿ 12000 ਦੇ ਕਰੀਬ ਲੋਕਾਂ ਨੂੰ ਪੱਕਿਆ ਹੋਇਆ ਖਾਣਾ ਮੁਹੱਈਆ ਕਰਵਾਇਆ ਗਿਆ।
ਐਸਐਸਪੀ ਕਪੂਰਥਲਾ ਦੀ ਰਹਿਨੁਮਾਈ ਵਿਚ ਫਗਵਾੜਾ, ਸੁਭਾਨਪੁਰ ਅਤੇ ਬੇਗੋਵਾਲ ਖੇਤਰਾਂ ਵਿੱਚ ਮੈਡੀਕਲ ਕੈਂਪ ਲਗਾਏ ਗਏ। ਬਠਿੰਡਾ ਵਿੱਚ ਪੁਲਿਸ ਵੱਲੋਂ ਸੁੱਕੇ ਰਾਸ਼ਨ ਵਾਲੇ 1400 ਪੈਕੇਟ ਵੰਡੇ ਗਏ। ਸੁੱਕੇ ਰਾਸ਼ਨ ਪੈਕਟ ਵਿਚ 5 ਕਿਲੋ ਆਟਾ, 1 ਕਿਲੋ ਚੀਨੀ, 100 ਗ੍ਰਾਮ ਚਾਹ, ਅੱਧਾ ਕਿਲੋ ਘਿਓ, ਅੱਧਾ ਕਿਲੋ ਦਾਲ, 1 ਕਿਲੋ ਚਾਵਲ, 1 ਕਿਲੋ ਨਮਕ, ਸਾਰੇ ਜ਼ਰੂਰੀ ਮਸਾਲੇ ਸ਼ਾਮਲ ਹਨ। ਇਸ ਤੋਂ ਇਲਾਵਾ ਬਠਿੰਡਾ ਵਿਖੇ 8140 ਪੱਕੇ ਪੈਕੇਟ ਵੰਡੇ ਗਏ।
ਡੀਜੀਪੀ ਅਨੁਸਾਰ ਕੇਂਦਰ ਸਰਕਾਰ ਦੇ ਅਚਾਨਕ ਤਾਲਾਬੰਦੀ ਕਰਨ ਦੇ ਹੁਕਮ ਕਾਰਨ ਜ਼ਰੂਰੀ ਚੀਜ਼ਾਂ ਦੀ ਸਪਲਾਈ ਚੇਨ ਵਿਚ ਪਏ ਵਿਘਨ ਦੇ ਨਾਲ ਨਾਲ ਹਰ ਤਰਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਛੇਤੀ ਖ਼ਰਾਬ ਹੋਣ ਵਾਲੇ ਪਦਾਰਥਾਂ ਨੂੰ ਉਪਲਬਧ ਕਰਵਾਉਣ ਲਈ ਸਰਬੋਤਮ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੰਤਰ-ਰਾਜ ਸਰਹੱਦ ਦੇ ਨਾਲ ਨਾਲ ਰਾਜ ਦੇ ਅੰਦਰ ਮਾਲ ਲਿਆਉਣ ਵਾਲੀਆਂ ਗੱਡੀਆਂ ਤੇ ਟਰੱਕਾਂ ਦੀ ਆਵਾਜਾਈ, ਵਿਸ਼ੇਸ਼ ਤੌਰ `ਤੇ ਛੇਤੀ ਖ਼ਰਾਬ ਹੋਣ ਵਾਲੀਆਂ ਚੀਜ਼ਾਂ ਨੂੰ ਲਿਆਉਣ ਲਿਅਜਾਣ ਵਾਲੇ ਲੋਕਾਂ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ ਸੀ, ਅਤੇ ਇਸ ਸਮੇਂ ਕੋਈ ਵੀ ਟਰੱਕ ਅੰਤਰ-ਰਾਜ ਸਰਹੱਦ  ਤੇ ਨਹੀਂ ਰੋਕਿਆ ਜਾਵੇਗਾ।
ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹੋਰ ਸੁਚੱਜੀ ਤੇ ਨਿਰਵਿਘਨ ਬਣਾਉਣ ਹਿੱਤ ਅੰਤਰ-ਰਾਜ ਸਪਲਾਈ ਚੇਨ ਨੂੰ ਯਕੀਨੀ ਬਣਾਉਣ ਲਈ, ਪਟਿਆਲਾ ਦੇ ਸ਼ੰਭੂ ਵਿਖੇ ਐਨ.ਐਚ.-1 `ਤੇ ਅੰਤਰ-ਰਾਜ ਬੈਰੀਅਰ ਦੀ ਨਿਗਰਾਨੀ ਲਈ  ਆਈ.ਜੀ.ਪੀ. ਪਟਿਆਲਾ ਰੇਂਜ ਦੇ ਜਤਿੰਦਰ ਸਿੰਘ ਔਲਖ ਨੂੰ ਤਾਇਨਾਤ ਕੀਤਾ ਗਿਆ ਹੈ।
ਕਰਫਿਊ ਨੂੰ ਸਫਲ ਬਣਾਉਣ ਹਿਤ ਪੁਲਿਸ ਅਧਿਕਾਰੀਆਂ ਵਲੋਂ ਵਲੰਟੀਅਰਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਖ਼ਾਸਕਰ ਪਿੰਡਾਂ ਅਤੇ ਸ਼ਹਿਰਾਂ / ਕਸਬੇ ਮੁਹੱਲੇ ਵਿੱਚ, ਕਰਫਿਊ ਨੂੰ  ਲਾਗੂ ਕਰਨ ਲਈ, ਖ਼ਾਸਕਰ ਕੁਝ ਖਾਸ ਖੇਤਰਾਂ ਅਤੇ ਪਿੰਡਾਂ ਵਿੱਚ ਜਿੱਥੇ ਪੁਲਿਸ ਦੀ ਮੌਜੂਦਗੀ ਘੱਟ ਹੈ। ਐਸਐਸਪੀ ਬਰਨਾਲਾ ਨੇ 50 ਅਜਿਹੇ ਵਲੰਟੀਅਰ ਭਰਤੀ ਕੀਤੇ ਜਦੋਂ ਕਿ ਐਸਐਸਪੀ ਬਠਿੰਡਾ ਨੇ ਪਿੰਡਾਂ ਵਿੱਚ ਕਰਫਿਊ ਲਾਗੂ ਕਰਨ ਲਈ  ਚੌਕੀਦਾਰਾਂ ਅਤੇ ਜੰਗਲਾਤ ਗਾਰਡਾਂ ਨੂੰ ਲਗਾਇਆ ਗਿਆ ਹੈ।

ਡੀਜੀਪੀ ਨੇ ਕਿਹਾ ਕਿ ਸਾਧਾਰਣ ਰਿਕਸ਼ਾ ਚਾਲਕਾਂ ਨੂੰ ਆਪਰੇਸ਼ਨ ਦੇ ਛੋਟੇ ਖੇਤਰਾਂ ਵਿਚ ਸਬਜ਼ੀਆਂ / ਦੁੱਧ ਆਦਿ ਵੇਚਣ ਲਈ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਨਾਲ ਸਬਜ਼ੀਆਂ ਦੀ ਡਿਲੀਵਰੀ ਅਤੇ ਰਿਕਸ਼ਾ ਚਾਲਕਾਂ ਨੂੰ ਰੋਜ਼ੀ-ਰੋਟੀ ਦੀ ਸਹੂਲਤ ਮਿਲੇਗੀ।

ਰਾਜ ਦੇ ਲੋਕਾਂ ਨੂੰ ਦਰਪੇਸ਼ ਕੋਵਿਡ -19 ਦੇ ਗੰਭੀਰ ਖ਼ਤਰੇ ਅਤੇ ਇਸ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ, ਡੀਜੀਪੀ ਨੇ ਇਕ ਵਾਰ ਫਿਰ ਨਾਗਰਿਕਾਂ ਨੂੰ ਸਵੈ-ਸੰਜਮ ਅਤੇ ਅਨੁਸ਼ਾਸਨ ਦਿਖਾਉਣ ਦੀ ਚੇਤਾਵਨੀ ਦਿੱਤੀ ਅਤੇ ਕਰਫਿਊ ਦੌਰਾਨ ਆਇਦ ਪਾਬੰਦੀਆਂ ਅਤੇ ਤਾਲਾਬੰਦੀ ਦੀ ਸਖਤੀ ਨਾਲ ਪਾਲਣਾ ਕਰਨ ਸਬੰਧੀ ਅਪੀਲ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੁਲਿਸ ਕੋਲ ਡਿਜ਼ਾਸਟਰ ਮੈਨੇਜਮੈਂਟ ਐਕਟ, 2005 ਦੀ ਸਖ਼ਤ ਵਿਵਸਥਾ ਅਤੇ ਆਈਪੀਸੀ ਦੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ।