ਅੰਮਿ੍ਰਤਸਰ 17 ਜਨਵਰੀ 2022
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਬਾਰਡਰ ਜ਼ੋਨ ਅੰਮਿ੍ਰਤਸਰ ਦੇ ਮੁੱਖ ਇੰਜੀਨੀਅਰ ਇੰਜੀ: ਸਕੱਤਰ ਸਿੰਘ ਢਿੱਲੋ ਵਲੋ ਵੱਡ ਮੁੱਲੇ ਖਪਤਕਾਰਾਂ ਦੀਆ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਮੇਜਰ ਸਪਲਾਈ ਸਬੰਧੀ ਸ਼ਿਕਾਇਤਾਂ ਦੇ ਮੱਦੇ ਨਜ਼ਰ 1912 ਪੀ.ਐਸ.ਪੀ.ਸੀ.ਐਲ. ਗ੍ਰਾਹਕ ਸੇਵਾ ਹੈਲਪਲਾਈਨ ਵਿਅਸਤ ਰਹਿਣ ਦੇ ਮੱਦੇ ਨਜ਼ਰ ਖਪਤਕਾਰਾਂ ਲਈ ਕੁੱਝ ਹੋਰ ਨੰਬਰ ਅਤੇ ਐਸ.ਐਮ.ਐਸ. ਸੁਵਿਧਾ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਇਥੇ ਜਾਰੀ ਇਕ ਬਿਆਨ ਵਿਚ ਮੁੱਖ ਇੰਜੀਨੀਅਰ ਇੰਜੀ: ਸਕੱਤਰ ਸਿੰਘ ਢਿੱਲੋ ਨੇ ਕਿਹਾ ਕਿ ਖਪਤਕਾਰਾਂ ਨੂੰ ਆ ਰਹੀਆ ਮੁਸ਼ਕਿਲਾਂ ਦੇ ਮੱਦੇ ਨਜ਼ਰ ਕੁੱਝ ਹੋਰ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਦ ਵੀ ਕੋਈ ਮੇਜਰ ਸਪਲਾਈ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਜਿਆਦਾ ਤਰ ਇਲਾਕਿਆ ਦੀ ਬਿਜਲੀ ਦੀਆ ਸੇਵਾਵਾਂ ਪ੍ਰਭਾਵਿਤ ਹੋ ਜਾਂਦੀਆ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਲੋਕ 1912 ਹੈਲਪਲਾਈਨ ਨੰਬਰ ਤੇ ਫੋਨ ਕਰਦੇ ਹਨ ਅਤੇ ਕਈ ਵਾਰ ਇਹ ਨੰਬਰ ਵਿਅਸਤ ਮਿਲਦਾ ਹੈ।
ਅਜਿਹੇ ’ਚ ਲੋਕਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆ ਹੋਇਆ ਮੁੱਖ ਇੰਜੀਨੀਅਰ ਨੇ ਕੁੱਝ ਹੋਰ ਨੰਬਰ ਜਾਰੀ ਕੀਤੇ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਮੁੱਖ ਇੰਜੀ:/ਸੰਚਾ:, ਬਾਰਡਰ ਜੋਨ ਅੰਮਿ੍ਰਤਸਰ 0183-2212425, 96461-82959,ਸਿਟੀ ਸਰਕਲ ਅੰਮਿ੍ਰਤਸਰ ਕੰਟਰੋਲਰੂਮ 96461-13774, ਸਿਵਲ ਲਾਈਨ ਮੰਡਲ ਨੋਡਲ ਸੈਂਟਰ 0183-2555701, 96461-13803, ਹਕੀਮਾ ਗੇਟ ਮੰਡਲ 96461-13283, ਸਿਟੀ ਸੈਂਟਰ ਮੰਡਲ 96461-13249, ਇੰਡਸਟਰੀ ਮੰਡਲ 0183-2925053, 96461-12994, ਸਬ ਅਰਬਨ ਸਰਕਲ ਅੰਮਿ੍ਰਤਸਰ 96461-13124, ਈਸਟ ਮੰਡਲ 0183-3020141 , 96461-20143, 96461-20144, ਜੰਡਿਆਲਾ ਮੰਡਲ 0183-2432167, 96461-20490, ਸਬ ਅਰਬਨ ਮੰਡਲ 0183-3250810, 96461-20320, ਵੈਸਟ ਮੰਡਲ 0183-2255019, 96461-13220, ਅਜਨਾਲਾ ਮੰਡਲ 01858-291030, 96461-20384, ਤਰਨ ਤਾਰਨ ਸਰਕਲ ਕੰਟਰੋਲ ਰੂਮ 96461-13757, ਰਈਆ ਮੰਡਲ96461-13686, ਭਿੱਖੀਵਿੰਡ ਮੰਡਲ 01851-292547, 96461-21402, ਪੱਟੀ ਮੰਡਲ01851-244952, 96461-13689, ਸਬ ਅਰਬਨ ਤਰਨ ਤਾਰਨ ਮੰਡਲ 01852-292597, 96461-21229, ਸਿਟੀ ਤਰਨ ਤਾਰਨ ਮੰਡਲ 01852-292524 , 96461-21163, ਗੁਰਦਾਸਪੁਰ ਸਰਕਲ ਕੰਟਰੋਲ ਰੂਮ96461-13588, ਬਟਾਲਾ ਸਿਟੀ ਮੰਡਲ 01871-240066, 96461-20733, ਬਟਾਲਾ ਸਬ ਅਰਬਨ ਮੰਡਲ 01871-241220, 96461-20788, ਧਾਰੀਵਾਲ ਮੰਡਲ 01874-275151, 96461-20852, ਕਾਦੀਆ ਮੰਡਲ 01872-223147, 96461-20515, ਗੁਰਦਾਸਪੁਰ ਮੰਡਲ 01874-245461, 96461-20913, ਪਠਾਨਕੋਟ ਸਿਟੀ ਮੰਡਲ0186-2921907, 96461-20990, ਪਠਾਨਕੋਟ ਸਬ ਅਰਬਨ ਮੰਡਲ 0186-5070030, 96461-13627, ਇਸ ਤੋ ਇਲਾਵਾ ਖਪਤਕਾਰ ‘ਪੀ.ਅੇਸ.ਪੀ.ਸੀ.ਅੇਲ. ਖਪਤਕਾਰ ਸਰਵਿਸਿਜ਼’ ਐਪਲੀਕੇਸ਼ਨ ਵੀ ਡਾਊਨ ਲੋਡ ਕਰ ਸਕਦੇ ਹਨ। ਇਸੇ ਤਰਾਂ, 1800 180 1512 ਤੇ ਵੀ ਐਸ.ਐਮ.ਐਸ. ਕੀਤਾ ਜਾ ਸਕਦਾ ਹੈ।

English






