ਪੰਜਾਬ ਦੀ ਸ਼ਾਂਤੀ ਅਤੇ ਤਰੱਕੀ ਲਈ ਰਾਘਵ ਚੱਢਾ ਨੇ ਸ੍ਰੀ ਰਾਮ ਤੀਰਥ ਧਾਮ ‘ਚ ਕੀਤੀ ਪੂਜਾ

RAGHAV CHADHA
Raghav Chadha pays obeisance at Sri Ram Tirath Dham for peace and prosperity of Punjab
-ਭਗਵਾਨ ਵਾਲਮੀਕਿ ਜੀ ਬ੍ਰਹਮ ਗਿਆਨ ਦੇ ਵਿਸ਼ਾਲ ਸਾਗਰ ਸਨ: ਰਾਘਵ ਚੱਢਾ
-ਉਪ ਮੁੱਖ ਮੰਤਰੀ ਦੇ ਜਵਾਈ ਨੂੰ ਏ.ਜੀ. ਬਣਾਉਣਾ ਪੰਜਾਬ ਨਾਲ ਵਿਸ਼ਵਾਸ਼ਘਾਤ : ਰਾਘਵ ਚੱਢਾ

ਅੰਮ੍ਰਿਤਸਰ, 8 ਨਵੰਬਰ 2021

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੌਮੀ ਬੁਲਾਰੇ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਪਵਿੱਤਰ ਰਮਾਇਣ ਦੇ ਰਚੇਤਾ ਭਗਵਾਨ ਬਾਲਮੀਕਿ ਦੇ ਪਵਿੱਤਰ ਮੰਦਰ ਸ੍ਰੀ ਰਾਮ ਤੀਰਥ ਧਾਮ ਵਿੱਚ ਮੱਥਾ ਟੇਕ ਕੇ ਅਸ਼ਰੀਵਾਦ ਲਿਆ ਅਤੇ ਉਨਾਂ ਪੰਜਾਬ ਦੀ ਸ਼ਾਂਤੀ ਅਤੇ ਤਰੱਕੀ ਲਈ ਪੂਜਾ ਕੀਤੀ।

ਹੋਰ ਪੜ੍ਹੋ :- ਪੰਜਾਬ ਰਾਜ ਅਧਿਆਪਕ ਸਿਰਮੌਰ ਲੀਡਰਸੀਪ ਦੀ ਹੰਗਾਮੀ ਮੀਟਿੰਗ ਹੋਈ

ਸੋਮਵਾਰ ਨੂੰ ਪੰਜਾਬ ਦੌਰੇ ‘ਤੇ ਆਏ ਰਾਘਵ ਚੱਢਾ ਰਾਮ ਤੀਰਥ ਧਾਮ ਪਹੁੰਚੇ ਅਤੇ ਉਨਾਂ ਭਗਵਾਨ ਬਾਲਮੀਕਿ ਦੀ ਮੂਰਤੀ ਅੱਗੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ। ਉਨਾਂ ਕਿਹਾ, ”ਭਗਵਾਨ ਬਾਲਮੀਕਿ ਬ੍ਰਹਮ ਗਿਆਨ ਦੇ ਸਾਗਰ, ਰਮਾਇਣ ਦੇ ਰਚੇਤਾ ਅਤੇ ਸਿੱਖਿਆ ਦੇ ਸੋਮੇ ਸਨ। ਇਸ ਲਈ ਸਾਨੂੰ ਸਾਰਿਆਂ ਨੂੰ ਭਗਵਾਨ ਬਾਲਮੀਕਿ ਦੇ ਦਿਖਾਏ ਮਾਰਗ ‘ਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ।”

ਇਸ ਮੌਕੇ ਰਾਘਵ ਚੱਢਾ ਨੇ ਮੀਡੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ‘ਤੇ ਪੰਜਾਬ ਨਾਲ ਧੋਖ਼ਾ ਕਰਨ ਦਾ ਦੋਸ਼ ਲਾਇਆ। ਉਨਾਂ ਕਿਹਾ ਕਿ ਕਾਂਗਰਸ ਦੀ ਘਰ- ਘਰ ਰੋਜ਼ਗਾਰ ਮੁਹਿੰਮ ਭਾਵੇਂ ਹੀ ਪੰਜਾਬ ਦੇ ਤਿੰਨ ਕਰੋੜ ਲੋਕਾਂ ਲਈ ਝੂਠੀ ਹੀ ਸਿੱਧ ਹੋਈ ਹੈ, ਪਰ ਸੱਤਾਧਾਰੀ ਕਾਂਗਰਸ ਦੇ ਆਗੂਆਂ ਲਈ ਇਹ ਬਰਦਾਨ ਸਿੱਧ ਹੋਈ ਹੈ, ਕਿਉਂਕਿ ਕਾਂਗਰਸ ਦੀ ਕੈਪਟਨ ਸਰਕਾਰ ਦੀ ਤਰਾਂ ਹੁਣ ਚੰਨੀ ਸਰਕਾਰ ਨੇ ਵੀ ਆਪਣੇ ਆਗੂਆਂ ਦੇ ਜਵਾਈਆਂ, ਬੇਟੇ ਤੇ ਬੇਟੀਆਂ ਨੂੰ ਸਰਕਾਰੀ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਰਾਘਵ ਚੱਢਾ ਨੇ ਕਿਹਾ ਕਿ ਤਾਜ਼ਾ ਮਾਮਲਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰੁਣਬੀਰ ਸਿੰਘ ਲਹਿਲ ਨੂੰ ਪੰਜਾਬ ਗ੍ਰਹਿ ਵਿਭਾਗ ਵਿੱਚ ਨਿਯੁਕਤੀ ਦੇਣ ਦਾ ਹੈ। ਕਾਂਗਰਸ ਸਰਕਾਰ ਨੇ ਸੋਮਵਾਰ ਨੂੰ ਤਰੁਣਬੀਰ ਸਿੰਘ ਲਹਿਲ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਨਿਯੁਕਤ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਸੋਚਣ ਦਾ ਡਰਾਮਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਆਪਣੇ ਜਵਾਈ ਨੂੰ ਇਹ ਨੌਕਰੀ ਦੇਣ ਤੋਂ ਪਹਿਲਾਂ ਪੰਜਾਬ ਦੇ ਲੱਖਾਂ ਬੇਰੁਜ਼ਗਾਰਾਂ ਦੀ ਯਾਦ ਕਿਉਂ ਨਹੀਂ ਆਈ?

ਚੱਢਾ ਨੇ ਕਿਹਾ ਕਿ ਕਾਂਗਰਸ ਸਰਕਾਰ ਘਰ ਘਰ ਰੋਜ਼ਗਾਰ ਦੇ ਵਾਅਦੇ ਨੂੰ ਪੂਰਾ ਕਰ ਰਹੀ ਹੈ, ਪਰ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਲਈ ਵਿਸ਼ੇਸ਼ ਤਬਦੀਲੀਆਂ ਕਰਕੇ ਇਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਆਪਣੇ ਕਾਰਨਾਮਿਆਂ ਨਾਲ ਸਿੱਧ ਕੀਤਾ ਹੈ ਕਿ ਉਹ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਕਸ਼ੇ ਕਦਮ ‘ਤੇ ਚੱਲ ਰਹੇ ਹਨ। ਪੰਜਾਬ ਦੇ ਲੋਕ ਕਾਂਗਰਸ ਵੱਲੋਂ ਕੀਤੇ ਜਾ ਰਹੇ ਵਿਸ਼ਵਾਸ਼ਘਾਤ ਤੋਂ ਚੰਗੀ ਤਰਾਂ ਜਾਣੂੰ ਹੈ ਅਤੇ ਆਉਂਦੀਆਂ ਚੋਣਾ ਵਿੱਚ ਕਾਂਗਰਸ ਨੂੰ ਕਰਾਰਾ ਜਵਾਬ ਦੇਣਗੇ।