ਸਥਾਨਕ ਕਮਿਸ਼ਨਰ ਵੱਲੋਂ ਪੰਜਾਬ ਸਰਕਾਰ ਦੇ ਦਿੱਲੀ ਵਿਖੇ ਕਾਰਜਸ਼ੀਲ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ

RAKHI GUPTA
RC HOLDS MEETING WITH DEPARTMENTAL HEADS TO FACILITATE SMOOTH INTER DEPARTMENT FUNCTIONING
ਚੰਡੀਗੜ/ਨਵੀਂ ਦਿੱਲੀ, ਸਤੰਬਰ 23 2021
ਸਥਾਨਕ ਕਮਿਸ਼ਨਰ, ਪੰਜਾਬ ਭਵਨ, ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਵੱਲੋਂ ਅੱਜ ਕੌਮੀ ਰਾਜਧਾਨੀ ਵਿਖੇ ਕਾਰਜਸ਼ੀਲ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਥਾਨਕ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਸ.ਚਰਨਜੀਤ ਸਿੰਘ ਚੰਨੀ ਵੱਲੋਂ ਵਿਭਾਗਾਂ ਦੀ ਕਾਰਗੁਜਾਰੀ ਨੂੰ ਹੋਰ ਪੇਸ਼ੇਵਰ ਅਤੇ ਉਸਾਰੂ ਬਣਾਉਣ ਸਬੰਧੀ ਦਿੱਤੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨੂੰ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਵਧੇਰੇ ਉਸਾਰੂ ਨਤੀਜੇ ਸਾਹਮਣੇ ਲਿਆਂਦੇ ਜਾ ਸਕਣ।
ਸ਼੍ਰੀਮਤੀ ਭੰਡਾਰੀ ਵੱਲੋਂ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸੂਬਾ ਸਰਕਾਰ ਵੱਲੋਂ ਸਮੇਂ ਸਮੇਂ ਹਦਾਇਤਾਂ ਨੂੰ ਇੰਨ-ਬਿੰਨ ਅਮਲ ਵਿੱਚ ਲਿਆਉਣ।ਉਨਾਂ ਪੰਜਾਬ ਭਵਨ ਨੂੰ ਹੋਰ ਬਿਹਤਰ ਦਿੱਖ ਦੇਣ ਅਤੇ ਇਥੋਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਵੱਖ-ਵੱਖ ਵਿਭਾਗ ਵੱਲੋਂ ਸੁਝਾਅ ਵੀ ਮੰਗੇ।