ਬਰਨਾਲਾ, 5 ਜਨਵਰੀ 2022
ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਦੇ ਚੇਅਰਪਰਸਨ ਸ੍ਰੀਮਤੀ ਜਯੋਤੀ ਸਿੰਘ ਰਾਜ ਵੱਲੋਂ ਅੱਜ ਗਰੀਬ ਲੋਕਾਂ ਨੂੰ ਗਰਮ ਕੰਬਲ ਭੇਂਟ ਕੀਤੇ ਗਏ ਤਾਂ ਜੋ ਗਰੀਬ ਲੋਕਾਂ ਦਾ ਠੰਡ ਤੋਂ ਬਚਾਅ ਹੋ ਸਕੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਠੰਡ ਦੇ ਮੌਸਮ ਦੌਰਾਨ 105 ਗਰਮ ਕੰਬਲਾਂ ਦੀ ਵੰਡ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਦੌਰਾਨ ਵੀ ਹੋਰ ਗਰਮ ਕੰਬਲ ਵੰਡਣ ਦੀ ਮੁਹਿੰਮ ਜਾਰੀ ਰਹੇਗੀ।
ਹੋਰ ਪੜ੍ਹੋ :-ਐਸ.ਸੀ. ਕਮਿਸ਼ਨ ਦੇ ਦਖਲ ਨਾਲ ਟੈਲੀਫੋਨ ਉਪਰੇਟਰ ਨੂੰ ਮਿਲੀ ਤਰੱਕੀ
ਇਸ ਮੌਕੇ ਸ਼੍ਰੀਮਤੀ ਜਯੋਤੀ ਸਿੰਘ ਰਾਜ ਨੇ ਦੱਸਿਆ ਕਿ ਰੈਡ ਕਰਾਸ ਦੁਆਰਾ ਸਮੇਂ-ਸਮੇਂ ਤੇ ਗਰੀਬ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰੈਡ ਕਰਾਸ ਸੁਸਾਇਟੀ ਵੱਲੋਂ ਗਰੀਬ ਲੋੜਵੰਦਾਂ ਨੂੰ ਟ੍ਰਾਈ ਸਾਈਕਲ, ਵੀਲ੍ਹ ਚੇਅਰ, ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਹਨ। ਕਰੋਨਾ ਦੇ ਸਮੇਂ ਦੌਰਾਨ ਵੀ ਰੈਡ ਕਰਾਸ ਵੱਲੋਂ ਗਰੀਬ ਲੋਕਾਂ ਲਈ ਰਾਸ਼ਨ ਕਿੱਟਾਂ,ਖਾਧ ਪੈਕਟ, ਕੰਬਲ, ਮਾਸਕਾਂ ਆਦਿ ਦੀ ਵੀ ਵੰਡ ਕੀਤੀ ਗਈ ਸੀ।
ਇਸ ਮੌਕੇ ਤੇ ਸਕੱਤਰ ਰੈਡ ਕਰਾਸ ਸੁਸਾਇਟੀ ਸ਼੍ਰੀ ਸਰਵਣ ਸਿੰਘ ਵੀ ਮੌਜੂਦ ਸਨ।

English





