ਪੀ.ਏ.ਯੂ ਦੇ ਖੇਤਰੀ ਖੋਜ ਕੇਂਦਰ ਅਬੋਹਰ ਵਲੋਂ ਨਰਸਰੀ ਸਿਖਲਾਈ ਕੈਂਪ ਦਾ ਆਯੋਜਨ

RKVY4
ਪੀ.ਏ.ਯੂ ਦੇ ਖੇਤਰੀ ਖੋਜ ਕੇਂਦਰ ਅਬੋਹਰ ਵਲੋਂ ਨਰਸਰੀ ਸਿਖਲਾਈ ਕੈਂਪ ਦਾ ਆਯੋਜਨ

ਫਾਜਿਲਕਾ/ਅਬੋਹਰ 17 ਨਵੰਬਰ 2021

ਪੰਜਾਬ ਖੇਤੀਬਾੜੀ ਯੂਨਿਵਰਸਿਟੀ ਦੇ ਖੇਤਰੀ ਖੋਜ ਕੇਂਦਰ, ਅਬੋਹਰ ਵੱਲੋ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ ਐਸ.ਸੀ.ਐਸ.ਪੀ  ਅਧੀਨ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ ਤਿੰਨ ਦਿਨਾਂ ਫਲਦਾਰ ਬੂਟਿਆਂ ਦੀ ਨਰਸਰੀ ਤਿਆਰ ਕਰਨ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਵੱਖ-ਵੱਖ ਵਿਸ਼ਾ ਮਾਹਿਰਾਂ,  ਡਾ ਅਨਿਲ ਸਾਂਗਵਾਨ (ਸੀਨਿਅਰ-ਹੋਰਟੀਕਲਚਰਿਸਟ),  ਡਾ ਅਨਿਲ ਕੁਮਾਰ (ਹੋਰਟੀਕਲਚਰਿਸਟ),  ਡਾ ਕਿ੍ਰਸ਼ਨ ਕੁਮਾਰ (ਹੋਰਟੀਕਲਚਰਿਸਟ), ਡਾ ਸੰਦੀਪ ਰਹੇਜਾ (ਪੌਦਾ-ਰੋਗ ਵਿਗਿਆਨੀ),  ਡਾ ਸ਼ਸ਼ੀ ਪਠਾਨੀਆ(ਮਿਟੀ-ਵਿਗਿਆਨੀ),  ਡਾ ਮਨਵੀਨ ਕੌਰ (ਹੋਰਟੀਕਲਚਰਿਸਟ), ਡਾ ਸੁਭਾਸ਼ ਚੰਦਰ (ਹੋਰਟੀਕਲਚਰਿਸਟ) ਵਲੋਂ ਉਹਨਾ ਦੇ ਵਿਸ਼ਿਆ ਅਨੁਸਾਰ ਜਾਣਕਾਰੀ ਦਿਤੀ ਗਈ ਤੇ ਪ੍ਰੈਕਟੀਕਲ ਵੀ ਕਰਵਾਏ ਗਏ। ਮਾਹਿਰਾਂ ਨੇ ਫਲਾ ਦੇ ਬਿਮਾਰੀ ਰਹਿਤ ਬੂਟਿਆ ਦੀ ਮਹੱਤਤਾ ਅਤੇ ਉਹਨਾ ਦੇ ਉਤਪਾਦਨ ਲਈ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਦਿਤੀ।

ਹੋਰ ਪੜ੍ਹੋ :-ਸਵੀਪ: ਨੌਜਵਾਨਾਂ ਤੇ ਦਿਵਿਆਂਗਜਨ ਲਈ 20 ਅਤੇ 21 ਨੂੰ ਲੱਗਣਗੇ ਵਿਸ਼ੇਸ਼ ਕੈਂਪ

ਇਸ ਮੋਕੇ ਤੇ ਖੇਤੀ ਸਾਹਿਤ ਦੀ ਮਹੱਤਤਾ ਬਾਰੀ ਵੀ ਜਾਣਕਾਰੀ ਦਿਤੀ ਗਈ। ਇਸ ਵਿਚ ਅਨੁਸੂਚਿਤ ਜਾਤੀ ਦੇ 100 ਲਾਭਪਾਤਰ ਕਿਸਾਨਾਂ ਨੂੰ ਉਨਾਂ ਦੇ ਖੇਤਾ ਵਿਚ ਕੰਮ ਆਉਣ ਵਾਲੀਆਂ ਕੁਝ ਖਾਦਾਂ, ਸਪਰੇਆਂ, ਔਜਾਰ ਅਤੇ ਖੇਤੀ ਸਹਿਤ ਵੀ ਦਿੱਤਾ ਗਿਆ। ਸਮਾਗਮ ਸਮਾਰੋਹ ਦੌਰਾਨ ਬੋਲਦੇ ਹੋਏ ਸਟੇਸ਼ਨ ਦੇ ਨਿਰਦੇਸ਼ਕ ਡਾ ਪੀ.ਕੇ ਅਰੋੜਾ ਨੇ ਲਾਭਪਾਤਰ ਕਿਸਾਨਾਂ ਦਾ ਸਿਖਲਾਈ ਕੈਂਪ ਵਿਚ ਹਿੱਸਾ ਲੈਣ ਲਈ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਕਿਸਾਨ  – ਸਕੀਮ ਤਹਿਤ ਉਹਨਾਂ ਨੂੰ ਦਿਤੀ ਗਈ ਸਹੂਲਤ ਦਾ ਪੂਰਾ ਲਾਹਾ ਲੈਣਗੇ ਤੇ ਫਲਾਂ ਦੀ ਨਰਸਰੀ ਅਤੇ ਕਾਸ਼ਤ ਪ੍ਰਤੀ ਉਤਸ਼ਾਹਿਤ ਹੋਣਗੇ।