ਕੁਮਾਰ ਵਿਸ਼ਵਾਸ ਵੱਲੋਂ ਕੀਤੇ ਖੁਲ੍ਹਾਸੇ ਨੇ ਕੇਜਰੀਵਾਲ ਦੇ ਪੰਜਾਬ ਨੂੰ ਲਾਂਬੂ ਲਾਉਣ ਦੇ ਮਨਸੂਬੇ ਬੇਨਕਾਬ ਹੋਏ :  ਮਨਜਿੰਦਰ ਸਿੰਘ ਸਿਰਸਾ

Manjinder Singh  Sirsa
कुमार विश्वास द्वारा किए खुलासे से केजरीवाल के पंजाब को लांबू लगाने के मंसूबे बेनकाब हुए : मनजिन्दर सिंह सिरसा
ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਤੋਂ ਚੌਕਸ ਰਹਿਣ ਦਾ ਸੱਦਾ

ਚੰਡੀਗੜ੍ਹ, 16 ਫਰਵਰੀ 2022

ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬੇਹੱਦ ਕਰੀਬੀ ਰਹੇ ਕੁਮਾਰ ਵਿਸ਼ਵਾਸ ਨੇ ਆਪਣੀ ਇਕ ਵੀਡੀਓ ਰਾਹੀਂ ਪੰਜਾਬ ਨੂੰ ਲਾਂਬੂ ਲਾਉਣ ਦੇ ਕੇਜਰੀਵਾਲ ਦੇ ਮਨਸੂਬੇ ਬੇਨਕਾਬ ਕਰ ਦਿੱਤੇ ਹਨ ਤੇ ਹੁਣ ਪੰਜਾਬ ਦੇ ਲੋਕਾਂ ਨੁੰ ਇਸ ਖਤਰਨਾਕ ਆਦਮੀ ਤੋਂ ਚੌਕਸ ਰਹਿਣਾ ਚਾਹੀਦਾ ਹੈ।

ਹੋਰ ਪੜ੍ਹੋ :- 20 ਫਰਵਰੀ ਨੂੰ ਮੌਕਾ ਹੈ ਆਪਣੇ ਬੱਚਿਆਂ ਅਤੇ ਪੰਜਾਬ ਦੀ ਕਿਸਮਤ ਬਦਲਣ ਦਾ: ਭਗਵੰਤ ਮਾਨ

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਨੇ ਦੱਸਿਆ ਕਿ ਜਦੋਂ ਉਸਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਵੱਖਵਾਦੀਆਂ ਦੇ ਘਰ ਕਿਉਂ ਰਹਿ ਰਿਹਾ ਹੈ  ਅਤੇ ਇਸਦੇ ਨਤੀਜੇ ਵਜੋਂ ਪੰਜਾਬ ਦੇ ਲੋਕ ਉਠ ਖੜ੍ਹੇ ਹੋਣਗੇ ਤਾਂ ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਤਾਂ ਫਿਰ ਇਕ ਵੱਖਰੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਵਾਂਗਾ।

ਸ੍ਰੀ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਈਸਟ ਇੰਡੀਆ ਕੰਪਨੀ ਵਾਂਗੂ ਆਇਆ ਹੈ ਜੋ ਸਿਰਫ ਸੱਤਾ ਹਾਸਲ ਕਰਨ ਵਾਸਤੇ ਪੰਜਾਬ ਦੀ ਅਮਨ ਤੇ ਸ਼ਾਂਤੀ ਨੁੰ ਭੰਗ ਕਰਨ ਦੇ ਮਨਸੂਬੇ ਰੱਖਦਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਕਿਸਾਨਾਂ ਤੇ ਮਜ਼ਦੂਰਾਂ ਵਿਚਕਾਰ ਲੜਾਈ ਕਰਵਾਉਣਾ ਚਾਹੁੰਦੇ ਹਾਂ ਤੇ ਇਸੇ ਤਰੀਕੇ ਆੜ੍ਹਤੀਆਂ ਤੇ ਕਿਸਾਨਾਂ ਵਿਚਕਾਰ ਲੜਾਈ ਕਰਵਾਉਣਾ ਚਾਹੁੰਦਾ ਹੈ ਜਿਸਦਾ ਇਕਲੌਤਾ ਮਕਸਦ ਲੋਕਾਂ ਨੁੰ ਗੁੰਮਰਾਹ ਕਰ ਕੇ ਸੱਤਾ ਹਾਸਲ ਕਰਨਾ ਹੈ। ਉਹਨਾਂ ਕਿਹਾ ਕਿ ਕੁਮਾਰ ਵਿਸ਼ਵਾ ਨੇ ਦੱਸਿਆ ਹੈ ਕਿ ਕੇਜਰੀਵਾਲ ਨੇ ਭਗਵੰਤ ਮਾਨ ਸਮੇਤ ਕਿਸ ਕਿਸ ਮੋਹਰੇ ਦੀ ਕਿਵੇਂ ਵਰਤੋਂ ਕਰਨੀ ਹੈ, ਇਹ ਸਭ ਯੋਜਨਾਬੰਦੀ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਕਿਸੇ ਨੁੰ ਧਰਮ ਦੇ ਨਾਂ ‘ਤੇ, ਕਿਸੇ ਨੁੰ ਜਾਤੀ ਦੇ ਆਧਾਰ ‘ਤੇ ਅਤੇ ਕਿਸੇ ਨੁੰ ਕਿਸੇ ਆਧਾਰ ‘ਤੇ ਆਪਸ ਵਿਚ ਉਲਝਾਉਣਾ ਚਾਹੁੰਦਾ ਹੈ।

ਉਹਨਾਂ ਕਿਹਾ ਕਿ ਪੰਜਾਬ ਸਿਰ ‘ਤੇ ਦਸਤਾਰ ਸਜਾਉਣ ਵਾਲੇ ਦੁਨੀਆਂ ਦੇ ਖਾਸ ਲੋਕਾਂ ਦਾ ਪੰਜਾਬ ਹੈ ਜਦੋਂ ਕਿ ਕੇਜਰੀਵਾਲ ਇਸਨੁੰ ਆਮ ਆਦਮੀ ਦਾ ਸੂਬਾ ਕਹੀ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੁੰ ਕੇਜਰੀਵਾਲ ਦੇ ਮਨਸੁਬਿਆਂ ਤੋਂ ਚੌਕਸ ਰਹਿਣ ਦੀ ਜਰੂਰਤ ਹੈ ਤੇ ਉਹ ਮੌਜੂਦਾ ਚੋਣਾਂ ਵਿਚ ਇਸ ਸਰਹੱਦੀ ਸੁਬੇ ਦੀ ਵਾਗਡੋਰ ਕਿਸੇ ਵੀ ਸੂਰਤ ਵਿਚ ਕੇਜਰੀਵਾਲ ਹਵਾਲੇ ਨਾ ਕਰਨ।