ਪੰਜਾਬ ਸਰਕਾਰ ਦੁਆਰਾ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ ਸੁਰੂ ਕੀਤਾ

POLICE AM
ਪੰਜਾਬ ਸਰਕਾਰ ਦੁਆਰਾ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ ਸੁਰੂ ਕੀਤਾ

ਅੰਮ੍ਰਿਤਸਰ, 14 ਨਵੰਬਰ 2021

ਪੰਜਾਬ ਸਰਕਾਰ ਦੁਆਰਾ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ ਸੁਰੂ ਕੀਤਾ ਗਿਆ ਹੈ। ਜਿਸਦੇ ਤਹਿਤ ਕਮਿਸ਼ਨਰ ਪੁਲਿਸਅੰਮ੍ਰਿਤਸਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਅੱਜ ਮਿਤੀ 14-11-2021 ਨੂੰ ਅੰਮ੍ਰਿਤਸਰ ਸ਼ਹਿਰ ਵਿੱਚ “No 3hallan 4ay”   ਵਜੋਂ ਮਨਾਇਆ ਗਿਆ ਹੈ।

ਹੋਰ ਪੜ੍ਹੋ :-02 ਅਕਤੂਬਰ ਤੋਂ 14 ਨਵੰਬਰ ਤੱਕ ਚਲਾਏ ਪੈਨ ਇੰਡੀਆ ਅਵੇਰਨੈਸ ਅਤੇ ਆਉਟਰੀਚ ਪ੍ਰੋਰਗਾਮ ਦੀ ਹੋਈ ਸਮਾਪਤੀ

ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਏਰੀਆ ਭਾਈ ਘਨੱਈਆਂ ਜੀ ਮਾਰਕਿਟ ਨੇੜੇ ਬੱਸ ਸਟੈਂਡਰੇਲਵੇ ਸਟੇਸ਼ਨਹਾਲ ਗੇਟਪੁਤਲੀਘਰ ਚੌਕ ਅਤੇ ਨਾਵਲਟੀ ਚੌਕ ਵਿੱਖੇ ਆਮ ਪਬਲਿਕ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਡਰਾਈਵਿੰਗ ਕਰਦੇ ਸਮੇ ਸੀਟ ਬੈਲਟ ਲਗਾਉਂਣਓਵਰ ਸਪੀਡ ਗੱਡੀ ਨਾ ਚਲਾਉਂਣਟੂ-ਵਹੀਲਰ ਚਲਾਉਂਣ ਸਮੇਂ ਹੈਲਮੈਂਟ ਨੂੰ ਪਹਿਨਣ ਅਤੇ ਚੋਕਾਂ/ਚੋਰਾਹਿਆ ਪਰ ਰੈਡ ਲਾਈਟ ਜੰਪ ਨਾ ਕਰਨਜੈਬਰਾ ਲਾਈਨ ਦੇ ਪਿੱਛੇ ਵਹੀਕਲ ਖੜੇ ਕਰਨਸ਼ਰਾਬ ਪੀ ਕੇ ਗੱਡੀ ਨਾ ਚਲਾਉਂਣਟੂ-ਵਹੀਕਲਾਂ ਪਰ ਟ੍ਰੀਪਲਿੰਗ ਨਾ ਕਰਨ ਅਤੇ ਬਿਨਾਂ ਵਜ੍ਹਾਂ ਹਾਰਨ ਦੀ ਵਰਤੋਂ ਨਾ ਕਰਨ ਬਾਰੇਜਾਗਰੂਕ ਕੀਤਾ ਗਿਆ।ਹਾਲ ਗੇਟ ਵਿੱਖੇ ਸ੍ਰੀ ਸੁਨੀਲ ਦੱਤੀਐਮ.ਐਲ.ਏ ਉੱਤਰੀ,ਅੰਮ੍ਰਿਤਸਰ ਅਤੇ ਸ੍ਰੀ ਰਛਪਾਲ ਸਿੰਘ ਪੀ.ਪੀ.ਐਸ,ਡੀ.ਸੀ.ਪੀਡਿਟੈਕਟਿਵ,ਅੰਮ੍ਰਿਤਸਰ ਵੱਲੋਂ ਵਹੀਕਲ ਚਾਲਕਾਂ ਨੂੰ ਟਰੈਫਿਕ ਨਿਯਮਾਂ  ਸਬੰਧੀ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਟਰੈਫਿਕ ਨਿਯਮਾਂ ਨੂੰ ਦਰਸਾਉਂਦ Pamphlets ਦਿੱਤੇ ਗਏ।

ਭਾਈ ਘਨੱਈਆਂ ਜੀ ਮਾਰਕਿਟ ਨੇੜੇ ਬੱਸ ਸਟੈਂਡ ਵਿੱਖੇ ਡਾ. ਨਵਜੋਤ ਕੌਰ ਸਿੱਧੂਸਾਬਕਾ ਐਮ.ਐਲ.ਏਪੂਰਬੀਅੰਮ੍ਰਿਤਸਰਸ੍ਰੀ ਗੋਰਵ ਤੂਰਾਆਈ.ਪੀ.ਐਸਜੁਆਇੰਟ ਕਮਿਸ਼ਨਰ ਪੁਲਿਸ ਸਥਾਨਿਕਅੰਮ੍ਰਿਤਸਰ ਅਤੇ ਨੌਜ਼ਵਾਨਾਂ/ਵਲੰਟੀਅਰਜ਼ ਅਤੇ ਪਬਲਿਕ ਵੱਲੋਂ ਟਰੈਫਿਕ ਦੀ ਨਿਯਮਾਂ ਦੀ ਪਾਲਣਾਂ ਕਰਨ ਸਬੰਧੀ ਸਹੁੰ ਚੁੱਕੀ ਗਈ। ਇਸ ਤੋਂ ਇਲਾਵਾ ਜਿਹੜੇ ਵਾਹਨ ਚਾਲਕ ਟਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਸਨਉਹਨਾਂ ਨੂੰ ਗੁਲਾਬ ਦਾ ਫੁਲ ਦੇ ਕੇ ਧੰਨਵਾਦ ਕੀਤਾ ਅਤੇ ਜਿਹੜੇ ਵਾਹਨ ਚਾਲਕ ਟਰੈਫਿਕ ਨਿਯਮਾਂ ਦੀ ਨਹੀ ਕਰ ਰਹੇ ਸਨ ਤਾਂ ਉਹਨਾਂ ਨੂੰ ਵੀ ਗੁਲਾਬ ਦੇ ਫੁੱਲ ਦੇ ਕੇ ਨਿਯਮਾਂ ਦੀ ਪਾਲਣ ਕਰਨ ਲਈ ਜਾਗਰੂਕ ਕੀਤਾ ਗਿਆ।

ਨਾਵਲਟੀ ਚੌਕ ਵਿੱਖੇ ਸ੍ਰੀ ਅਕਸ਼ੈ ਸ਼ਰਮਾਂ ਪ੍ਰਧਾਨ ਐਨ.ਐਸ.ਯੂ.ਆਈਪੰਜਾਬਸ੍ਰੀ ਹਰਵਿੰਦਰ ਸਿੰਘ ਪੀ.ਪੀ.ਐਸਏ.ਡੀ.ਸੀ.ਪੀ ਟਰੈਫਿਕਅੰਮ੍ਰਿਤਸਰ ਅਤੇ ਨੌਜ਼ਵਾਨਾਂ/ਵਲੰਟੀਅਰਜ਼ ਵੱਲੋਂ ਜਿੰਨਾਂ ਵਾਹਨ ਚਾਲਕਾਂ ਨੇ ਹੈਲਮੈਂਟ ਨਹੀ ਪਾਏ ਸਨਉਹਨਾਂ ਨੂੰ ਫ੍ਰੀ ਹੈਲਮੈਂਟ ਦਿੱਤੇ ਅਤੇ ਰੈਡ ਲਾਈਟ ਹੋਣ ਤੇ ਵਾਹਨਾਂ ਨੂੰ ਜੈਬਰਾ ਲਾਈਨ ਤੋਂ ਪਿੱਛੇ ਖੜ੍ਹੇ ਕਰਨ ਬਾਰੇ ਜਾਗਰੂਕ ਕੀਤਾ ਗਿਆ।

ਇਸੇ ਤਰ੍ਹਾਂ ਪੁਤਲੀਘਰ ਚੋਕ ਵਿੱਖੇ ਸ੍ਰੀਮਤੀ ਮਮਤਾ ਦੱਤਾ ਜੀ ਅਤੇ ਰੇਲਵੇ ਸਟੇਸ਼ਨ ਵਿੱਖੇ ਵਾਹਨ ਚਾਲਕਾਂ ਨੂੰ ਟਰੈਫਿਕ ਦੇ ਜੋਨ ਇਚਾਂਰਜ਼ਾਂਟਰੈਫਿਕ ਐਜੂਕੇਸ਼ਨ ਸੈਲ੍ਹ ਵੱਲੋਂ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਨੂੰ ਟਰੈਫਿਕ ਸੇਫਟੀ ਨੂੰ ਦਰਸਾਉਂਦੇ ਬੈਚ, ੍ਵਠਬੀ;ਕਵਤ  ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਜੀ ਵੱਲੋਂ ਜਾਰੀ ਸੜਕ ਸੁਰੱਖਿਆਂ ਨਿਯਮਾਂਵਲੀ ਕਿਤਾਬਾ ਵੀ ਵੰਡੀਆਂ ਗਈਆਂ। 

ਇਸ ਮੁਹਿੰਮ ਦਾ ਆਮ ਪਬਲਿਕ ਵੱਲੋਂ ਬੜਾ ਵਧੀਆ ਹੁੰਗਾਰਾ ਮਿਲਿਆ ਅਤੇ ਉਹਨਾਂ ਨੇ ਪ੍ਰਣ ਕੀਤਾ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਹਮੇਸ਼ਾਂ ਕਰਨਗੇ ਅਤੇ ਸੜਕ ਤੇ ਹਾਦਸਾ ਗ੍ਰਸਤ ਵਿਅਕਤੀਆਂ ਦੀ ਮੱਦਦ ਕਰਨਗੇ ਅਤੇ ਟਰੈਫ਼ਿਕ ਪੁਲਿਸ ਦਾ ਹਮੇਸ਼ਾ ਸਾਥ ਦੇਣਗੇ।