ਫਾਜ਼ਿਲਕਾ, 24 ਮਾਰਚ 2022
ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ ਵਿਖੇ ਰੋਲ ਪਲੇਅ ਪ੍ਰਤੀਯੋਗਤਾ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਜ਼ਿਲੇ੍ਹ ਦੇ ਡਿਪਟੀ ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਪੰਕਜ ਅੰਗੀ ਨੇ ਸ਼ਿਰਕਤ ਕੀਤੀ।ਉਨ੍ਹਾਂ ਦੇ ਨਾਲ ਜ਼ਿਲ੍ਹਾ ਮੈਂਟਰਸ ਦੀ ਟੀਮ ਸ੍ਰੀ ਗੋਤਮ ਗੌੜ, ਸ੍ਰੀ ਨਰੇਸ਼ ਸ਼ਰਮਾ, ਸ੍ਰੀ ਅਸ਼ੋਕ ਧਮੀਜਾ, ਬਲਾਕ ਮੈਂਟਰ ਸ੍ਰੀ ਸਤਿੰਦਰ ਸਚਦੇਵਾ ਵੀ ਸ਼ਾਮਿਲ ਸਨ।
ਹੋਰ ਪੜ੍ਹੋ :-ਭਾਸ਼ਾ ਵਿਭਾਗ ਫਾਜ਼ਿਲਕਾ ਦੇ ਵਿਹੜੇ ਵਿੱਚ ਹੋਈ ਫਾਜ਼ਿਲਕਾ ਦੇ ਸਾਹਿਤਕਾਰਾਂ ਦੀ ਮਿਲਣੀ
ਡਿਪਟੀ ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਪੰਕਜ ਅੰੰਗੀ ਨੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ ਅਤੇ ਸਟੇਟ ਲੈਵਲ `ਤੇ ਵੀ ਵਧੀਆ ਕਾਰਗੁਜਾਰੀ ਲਈ ਆਪਣੀਆਂ ਸ਼ੁਭ ਇਛਾਵਾਂ ਦਿੱਤੀਆਂ। ਜ਼ਜਮੈਂਟ ਟੀਮ ਦੇ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਰੋਲ ਪਲੇਅ ਦੇ ਕੁਝ ਨੁਕਤਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਜਜ ਸ੍ਰੀ ਸੁਨੀਲ ਸ਼ਰਮਾ ਵੱਲੋਂ ਐਕਟਿੰਗ ਦੀ ਬਹੁਤ ਵਧੀਆ ਪੇਸ਼ਕਾਰੀ ਦਿੱਤੀ ਗਈ।
ਜ਼ਿਲ੍ਹਾ ਨੋਡਲ ਅਫਸਰ ਸ੍ਰੀ ਵਿਜੈ ਪਾਲ ਨੇ ਦੱਸਿਆ ਕਿ ਰੋਲ ਪਲੇਅ ਦੀ ਜਜਮੈਂਟ ਟੀਮ ਸ੍ਰੀ ਸੰਜੀਵ ਗਿਲਹੋਤਰਾ, ਸ੍ਰੀ ਕ੍ਰਿਸ਼ਨ ਗੋਇਲ, ਸ੍ਰੀ ਸੁਨੀਲ ਕੁਮਾਰ ਮੈਂਬਰ ਸ਼ਾਮਿਲ ਸਨ। ਸਕੂਲ ਦੀ ਮੁੱਖ ਅਧਿਆਪਕ, ਸ੍ਰੀਮਤੀ ਮੋਨਿਕਾ ਗੁਪਤਾ ਨੇ ਸਾਰੇ ਪ੍ਰੋਗਰਾਮਾਂ ਦਾ ਪ੍ਰਬੰਧ ਬੜੇ ਹੀ ਸੁਚਜੇ ਢੰਗ ਨਾਲ ਕੀਤਾ ਅਤੇ ਆਏ ਹੋਏ ਮਹਿਮਾਨ ਦਾ ਸਵਾਗਤ ਤੇ ਧੰਨਵਾਦ ਕੀਤਾ।
ਰੋਲ ਪਲੇਅ ਵਿਚ ਸਰਕਾਰੀ ਹਾਈ ਸਕੂਲ ਦੀਵਾਨ ਖੇੜਾ ਪਹਿਲੇ ਸਥਾਨ `ਤੇ, ਸਰਕਾਰੀ ਹਾਈ ਸਕੂਲ ਨਿਹਾਲ ਖੇੜਾ ਦੂਜੇ ਨੰਬਰ ਅਤੇ ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ ਤੀਜੇ ਨੰਬਰ `ਤੇ ਰਹੀ।ਜ਼ਿਲ੍ਹਾ ਪੱਧਰ `ਤੇ ਜਿੱਤੀਆਂ ਟੀਮਾਂ ਦੇ ਕੋਚ ਸ੍ਰੀ ਦੀਪਕ ਕੁਮਾਰ, ਮੈਡਮ ਮੀਰਾ ਨਰੂਲਾ, ਸ੍ਰੀ ਵਿਜੈ ਕੰਬੋਜ਼ ਅਤੇ ਮੈਡਮ ਮਨੀਸ਼ਾ ਨੂੰ ਵਧਾਈ ਦਿੱਤੀ। ਸਟੇਜ਼ ਸਕੱਤਰ ਦੀ ਭੂਮਿਕਾ ਸ੍ਰੀਮਤੀ ਸ਼ਾਲਿਨੀ ਜ਼ੋਸ਼ੀ ਨੇ ਨਿਭਾਈ।ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ ਵੱਲੋਂ ਸਾਰੇ ਪ੍ਰੋਗਰਾਮ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ।

English





