ਮੁੱਖ ਮੰਤਰੀ ਦੱਸਣ ਕਿ ਐਸ ਸੀ ਤੇ ਹੋਰ ਕਮਜ਼ੋਰ ਵਰਗਾਂ ਦੀਆਂ 20000 ਲਾੜੀਆਂ ਨੁੰ ਪਿਛਲੇ 7 ਮਹੀਨਿਆਂ ਤੋਂ ਸ਼ਗਨ ਦੀ ਰਾਸ਼ੀ ਕਿਉਂ ਨਹੀਂ ਮਿਲੀ : ਅਕਾਲੀ ਦਲ

PAWAN KUMAR
ਮੁੱਖ ਮੰਤਰੀ ਦੱਸਣ ਕਿ ਐਸ ਸੀ ਤੇ ਹੋਰ ਕਮਜ਼ੋਰ ਵਰਗਾਂ ਦੀਆਂ 20000 ਲਾੜੀਆਂ ਨੁੰ ਪਿਛਲੇ 7 ਮਹੀਨਿਆਂ ਤੋਂ ਸ਼ਗਨ ਦੀ ਰਾਸ਼ੀ ਕਿਉਂ ਨਹੀਂ ਮਿਲੀ : ਅਕਾਲੀ ਦਲ
ਕਿਸੇ ਇਕ ਵੀ ਲਾੜੀ ਨੂੰ ਹੁਣ ਤੱਕ 51000 ਰੁਪਏ ਸ਼ਗਨ ਰਾਸ਼ੀ ਨਹੀਂ ਮਿਲੀ : ਪਵਨ ਟੀਨੁੰ
ਸਾਧੂ ਸਿੰਘ ਧਰਮਸੋਤ ਤੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਐਸ ਸੀ ਸਕਾਲਰਸ਼ਿਪ ਘੁਟਾਲੇ ਵਿਚ ਗ੍ਰਿਫਤਾਰ ਕਰਨ ਦੀ ਵੀ ਕੀਤੀ ਮੰਗ

ਚੰਡੀਗੜ੍ਹ, 27 ਅਕਤੂਬਰ 2021

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਆਖਿਆ ਕਿ ਉਹ ਦੱਸਣ ਕਿ ਪਿਛਲੇ ਸੱਤ ਮਹੀਨਿਆਂ ਤੋਂ ਆਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀ ਤੇ ਹੋਰ ਪਛੜੇ ਵਰਗਾਂ ਦੀਆਂ ਲੜਾਈਆਂ ਨੂੰ ਸ਼ਗਨ ਦੀ ਰਾਸ਼ੀ ਕਿਉਂ ਨਹੀਂ ਮਿਲ ਰਹੀ ਅਤੇ ਉਹਨਾਂ ਦੀ ਸਰਕਾਰ 51000 ਰੁਪਏ ਪ੍ਰਤੀ ਲਾਭਪਾਤਰੀ ਨੁੰ ਦੇਣ ਦਾ ਇਹ ਵਾਅਦਾ ਲਾਗੂ ਕਿਉਂ ਨਹੀਂ ਕਰ ਰਹੀ।

ਹੋਰ ਪੜ੍ਹੋ :-ਵਲਰਡ ਸਟਰੋਕ ਡੇ : ਦਿਲ ਦੇ ਰੋਗ ਅਤੇ ਅਤੇ ਕੈਂਸਰ ਤੋਂ ਬਾਅਦ ਬਰੇਨ ਸਟਰੋਕ ਦੇ ਕੇਸਾਂ ਵਿੱਚ ਚਿੰਤਾਜਨਕ ਇਜ਼ਾਫਾ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਵਿਚ 20 ਹਜ਼ਾਰ ਲਾਭਪਾਤਰੀਆਂ ਨੁੰ ਸ਼ਗਨ ਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ।  ਉਹਨਾਂ ਕਿਹਾ ਕਿ ਹੋਰ ਵੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਲਾਤ ਤੋਂ ਅਣਜਾਣ ਬਣੇ ਹੋਏ ਹਨ ਅਤੇ ਉਹਨਾਂ ਨੇ ਗਰੀਬ ਪਰਿਵਾਰਾਂ ਨੁੰ ਇਨਸਾਫ ਮਿਲਣਾ ਯਕੀਨੀ ਬਣਾਉਣ ਲਈ ਕਈ ਕਦਮ ਨਹੀਂ ਚੁੱਕਿਆ ਜਦਕਿ ਇਹ ਲੋਕ ਮਹੀਨਿਆਂ ਤੋਂ ਫੰਡ ਜਾਰੀ ਹੋਣ ਦੀ ਉਡੀਕ ਕਰ ਰਹੇ ਹਨ।

ਸ੍ਰੀ ਟੀਨੂੰ ਨੇ ਕਿਹ ਕਿ ਸਰਕਾਰ ਆਸ਼ੀਰਵਾਦ ਸਕੀਮ ਤਹਿਤ ਰਾਸ਼ੀ 21000 ਰੁਪਏ ਤੋਂ ਵਧਾ ਕੇ 51000 ਰੁਪਏ ਕਰਨ ਦਾ ਵਾਅਦਾ ਅਪ੍ਰੈਲ 2017 ਤੋਂ ਨਿਭਾਉਣ ਵਿਚ ਅਸਫਲ ਰਹੀ ਹੈ ਜਦਕਿ ਇਸਨੇ ਇਸੇ ਸਾਲ ਜੁਲਾਈ ਤੋਂ ਇਹ ਵਾਧਾ 51000 ਰੁਪਏ ਕੀਤੇ ਜਾਣ ਦਾ ਐਲਾਨ ਕੀਤਾ ਸੀ। ਉਹਨਾਂ ਕਿਹਾ ਕਿ ਜੁਲਾਈ ਤੋਂ ਹੁਣ ਤੱਕ ਵੀ ਕਿਸੇ ਇਕ ਵੀ ਲਾਭਪਾਤਰੀ ਨੁੰ ਵਧੀ ਹੋਈ ਸ਼ਗਨ ਦੀ ਰਾਸ਼ੀ ਨਹੀਂ ਮਿਲੀ।

ਅਕਾਲੀ ਆਗੂ ਨੇ ਮੰਗ ਕੀਤੀ ਕਿ ਸਾਰੇ ਲਾਭਪਾਤਰੀਆਂ ਨੂੰ ਕੀਤੇ ਵਾਅਦੇ ਅਨੁਸਾਰ 51000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇ। ਉਹਨਾਂ ਕਿਹਾ ਕਿ ਇਕੱਲੇ ਜਲੰਧਰ ਅਤੇ ਹੁਸ਼ਿਆਰਪੁਰ ਵਿਚ ਹੀ 3200 ਲਾਭਪਾਤਰੀ ਹਨ ਜਿਹਨਾਂ ਨੁੰ ਸ਼ਗਨ ਰਾਸ਼ੀ ਨਹੀਂ ਮਿਲੀ ਜਦਕਿ ਕੁੱਲ ਮਿਲਾ ਕੇ 20 ਹਜ਼ਾਰ ਤੋਂ ਜ਼ਿਆਦਾ ਲਾੜੀਆਂ ਹਨ ਜੋ ਸਕੀਮ ਤਹਿਤ ਆਪਣੇ ਬਕਾਏ ਉਡੀਕ ਰਹੀਆਂ ਹਨ।

ਅਕਾਲੀ ਦਲ ਦੇ ਬੁਲਾਰੇ ਨੇ ਇਹ ਵੀ ਮੰਗ ਕੀਤੀ ਕਿ ਸਾਬਕਾ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੁੰ ਐਸ ਸੀ ਵਿਦਿਆਰਥੀਆਂ ਦੀ ਐਸ ਸੀ ਸਕਾਲਰਸ਼ਿਪ ਦੇ ਪੈਸੇ ਦੇ ਘੁਟਾਲੇ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਰਕਾਰਨੇ ਇਸ ਕੇਸ ਵਿਚ ਹਾਲੇ ਤੱਕ ਸਿਰਫ ਮਾਮਲੇ ਵਿਚ ਹੇਠਲੇ ਪੱਧਰ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਆਰੰਭੀ ਹੈ ਜਦੋਂ ਕਿ ਐਡੀਸ਼ਨਲ ਚੀਫ ਸੈਕਟਰੀ ਪੱਧਰ ਦੇ ਅਫਸਰ ਨੇ ਸਾਧੂ ਸਿੰਘ ਧਰਮਸੋਤ ਅਤੇ ਤਤਕਾਲੀ ਵਿਭਾਗੀ ਡਾਇਰੈਕਟਰ ਬੀ ਐਸ ਧਾਲੀਵਾਲ ਨੂੰ ਦੋਸ਼ੀ ਠਹਿਰਾਇਆ ਸੀ।

ਸ੍ਰੀ ਟੀਨੂੰ ਨੇ ਇੲ ਵੀ ਮੰਗ ਕੀਤੀ ਕਿ ਐਸ ਸੀ ਵਿਦਿਆਰਥੀਆਂ ਲਈ ਐਸ ਸੀ ਸਕਾਲਰਸ਼ਿਪ ਸਕੀਮ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਉਹਨਾਂ ਕਿਹਾ ਕਿ 2018-19 ਅਤੇ 2019-20 ਵਿੱਤੀ ਸਾਲਾਂ ਤੋਂ ਹੁਣ ਤੱਕ ਵਿਦਿਆਰਥੀਆਂ ਨੂੰ ਕੋਈ ਪੈਸਾ ਨਹੀਂ ਮਿਲਿਆ ਜਦਕਿ ਉਹਨਾਂ ਦਾ 1800 ਰੁਪਏ ਬਕਾਇਆ ਹੈ ਜਦਕਿ 2020-21 ਵਿਚ ਸਿਰਫ ਚੋਣਵੇਂ ਵਿਦਿਆਰਥੀਆਂ ਨੂੰ ਪੈਸੇ ਜਾਰੀ ਕੀਤੇ ਗਏ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਸਕੀਮ ਲਈ 2400 ਰੁਪਏ ਦੀ ਬਜਟ ਰਾਸ਼ੀ ਰੱਖਣ ਦੇ ਬਾਵਜੂਦ ਐਸ ਸੀ ਵਿਦਿਆਰਥੀਆਂ ਨੁੰ ਪੈਸਾ ਕਿਉਂ ਨਹੀਂ ਜਾਰੀ ਕੀਤਾ ਜਾ ਰਿਹਾ।

ਸ੍ਰੀ ਟੀਨੁੰ ਨੇ ਜ਼ੋਰ ਦੇ ਕੇ ਕਿਾ ਕਿ ਮੁੱਖ ਮੰਤਰੀ ਨੁੰ ਐਸ ਸੀ ਵਿਰੋਧੀ ਸਟੈਂਡ ਨਹੀਂ ਅਪਣਾਉਣਾ ਚਾਹੀਦਾ। ਉਹਨਾਂ ਕਿਹਾ ਕਿ ਇਹ ਵੀ ਇਕ ਰਿਕਾਰਡ ਦਾ ਮਾਮਲਾ ਹੈ ਕਿ ਚੰਨੀ ਨੇ ਕਦੇ ਵੀ ਸਾਧੂ ਸਿੰਘ ਧਰਮਸੋਤ ਵੱਲੋਂ ਸੂਬੇ ਦੇ ਖ਼ਜ਼ਾਨੇ ਦੀ ਲੁੱਟ ਦਾ ਵਿਰੋਧ ਨਹੀਂ ਕੀਤਾ। ਉਹਨਾਂ ਕਿ ਹੁਣ ਵੀ ਮੁੱਖ ਮੰਤਰੀ ਨਾ ਤਾਂ ਧਰਮਸੋਤ ਦੇ ਖਿਲਾਫ ਕਾਰਵਾਈ ਕਰ ਰਹੇ ਹਨ ਤੇ ਨਾ ਹੀ ਐਸ ਸੀ ਵਿਦਿਆਰਥੀਆਂ ਲਈ ਤੇ ਨਾ ਹੀ ਐਸ ਸੀ ਤੇ ਬੀ ਸੀ ਤੇ ਹੋਰ ਕਮਜ਼ੋਰ ਵਰਗਾਂ ਦੀਆਂ ਲਾੜੀਆਂ ਲਈ ਫੰਡ ਜਾਰੀ ਕਰਨ ਦੇ ਹੁਕਮ ਜਾਰੀ ਕਰ ਰਹੇ ਹਨ।