ਦਾਗੀ ਵਿਧਾਇਕ ਜਲਾਲਪੁਰ ਦੇ ਪੁੱਤਰ ਨੁੰ ਪੀ ਐਸ ਪੀ ਸੀ ਐਲ ਦਾ ਡਾਇਰੇਕਟਰ ਪ੍ਰਬੰਧਕੀ ਲਗਾਕੇ ਚੰਨੀ ਨੇ ਭਾਈ ਭਤੀਜਾਵਾਦ ਦੇ ਸਾਰੇ ਰਿਕਾਰਡ ਤੋੜੇ : ਅਕਾਲੀ ਦਲ

BIKRAM SINGH MAJITHA
ਸੂਬੇ ਦੀਆਂ ਜੇਲ੍ਹਾਂ ਵਿਚ ਕੈਦੀਆਂ ਤੇ ਹਵਾਲਾਤੀਆਂ ਨਾਲ ਮੁਲਾਕਾਤਾਂ ਤੋਂ ਪਾਬੰਦੀ ਤੁਰੰਤ ਹਟਾਈ ਜਾਵੇ : ਬਿਕਰਮ ਸਿੰਘ ਮਜੀਠੀਆ
ਹੈਰਾਨੀ ਵਾਲੀ ਗੱਲ ਕਿ ਚੰਨੀ ਨੇ ਸੂਬੇ ਦੇ ਨੌਜਵਾਨਾਂ ਦੀ ਕੀਮਤ ’ਤੇ ਆਪਣੇ ਮੰਤਰੀਆਂ ਤੇ ਕਾਂਗਰਸੀ ਵਿਧਾਇਕਾਂ ਦੀ ਮਨਮਰਜ਼ੀ ਅੱਗੇ ਗੋਡੇ ਟੇਕੇ ਕੀਤਾ : ਬਿਕਰਮ ਸਿੰਘ ਮਜੀਠੀਆ
ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਰਸ ਦੇ ਆਧਾਰ ’ਤੇ ਕੀਤੀਆਂ ਨਿਯੁਕਤੀਆਂ ਸਮੇਤ ਸਾਰੀਆਂ ਨਿਯੁਕਤੀਆਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਲਾਭਪਾਤਰੀਆਂ ਨੁੰ ਨੌਕਰੀ ਤੋਂ ਫਾਰਗ ਕੀਤਾ ਜਾਵੇਗਾ

ਚੰਡੀਗੜ੍ਹ, 1 ਦਸੰਬਰ 2021

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਵਾਦਗ੍ਰਸਤ ਤੇ ਦਾਗੀ ਵਿਧਾਇਕ ਮਦਨ ਲਾਲ ਜਲਾਲਪੁਰ ਨੁੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਡਾਇਰੈਕਟਰ ਪ੍ਰਬੰਧਕੀ ਲਗਾ ਕੇ ਭਾਈ ਭਤੀਜਾਵਾਦ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਏ ਰਿਕਾਰਤ ਸਮੇਤ ਸਾਰੇ ਰਿਕਾਰਡ ਤੋੜਨ ਦੀ ਜ਼ੋਰਦਾਰ ਨਿਖੇਧੀ ਕੀਤੀ।

ਹੋਰ ਪੜ੍ਹੋ :-ਕਈ ਦੇਸ਼ਾਂ ਵਿਚਕਾਰ ਸਨਅਤੀ ਸੰਬੰਧ ਮਜਬੂਤ ਕਰੇਗਾ ਪਾਈਟੈਕਸ: ਖਹਿਰਾ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਦੀ ਪਰਵਾਹ ਕੀਤੇ ਬਗੈਰ ਮੁੱਖ ਮੰਤਰੀ ਨੇ ਆਪਣੇ ਮੰਤਰੀਆਂ ਤੇ ਕਾਂਗਰੀ ਵਿਧਾਇਕਾਂ ਦੀ ਮਨਮਰਜ਼ੀ ਅੱਗੇ ਗੋਡੇ ਟੇਕ ਦਿੱਤੇ ਹਨ ਤੇ ਉਹ ਇਕ ਤੋਂ ਬਾਅਦ ਇਕ ਨਿਯੁਕਤੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਆਪਣੀ ਹੀ ਸਰਕਾਰ ਦਾ ‘ਘਰ ਘਰ ਨੌਕਰੀ’ ਦਾ ਨਾਅਰਾ ਭੁੰਲ ਗਏ ਹਨ ਤੇ ਹੁਣ ਇਹ ਨਾਅਰਾ ਬਦਲ ਕੇ ‘ਸਿਰਫ ਕਾਂਗਰਸ ਘਰ ਨੌਕਰੀ’ ਹੋ ਗਿਆ ਹੈ।


ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਦੀ ਵਾਗਡੋਰ ਸੰਭਾਲਣ ਦੇ ਸੱਤ ਦਿਨਾਂ ਦੇ ਅੰਦਰ ਅੰਦਰ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰੁਣ ਵੀਰ ਸਿੰਘ ਲਹਿਰ ਨੁੰ ਆਮ ਰਵਾਇਤ ਛਿੱਕੇ ਟੰਗ ਕੇ ਅਤੇ ‘ਗੈਰ ਸਾਧਾਰਣ ਹਾਲਾਤਾਂ’ ਨੁੰ ਆਧਾਰ ਬਣਾ ਕੇ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ। ਉਹਨਾਂ ਕਿਹਾ ਕਿ ‘ਗੈਰ ਸਾਧਾਰਣ ਹਾਲਾਤ’ ਵਿਵਸਥਾ ਦੀ ਵਰਤੋਂ ਇਸ ਕਰ ਕੇ ਕਰਨੀ ਪਈ ਕਿਉਂਕਿ ਗ੍ਰਹਿ ਮੰਤਰੀ ਦਾ ਜਵਾਈ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਹੋਣ ਦੀ ਯੋਗਤਾ ਪੂਰੀ ਨਹੀਂ ਕਰਦਾ ਸੀ।

ਸਰਦਾਰ ਮਜੀਠੀਆ ਨੇ ਕਿਹਾ ਕਿ ਹੁਣ ਇਕ ਹੋਰ ਵਿਵਾਦਗ੍ਰਸਤ ਕਦਮ ਵਿਚ ਮੁੱਖ ਮੰਤਰੀ ਨੇ ਕਾਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਜਿਹਨਾਂ ਦਾ ਨਾਂ ਮਾਇਨਿੰਗ ਅਫਸਰ ’ਤੇ ਹਮਲਾ ਕਰਨ ਤੇ ਘਨੌਰ ਵਿਚ ਫੜ੍ਹੀ ਗਈ ਗੈਰ ਕਾਨੂੰਨੀ ਡਿਸਟੀਲਰੀ ਵਿਚ ਸਾਹਮਣੇ ਆਇਆ ਸੀ, ਨੁੰ ਇਨਾਮ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਜਲਾਲਪੁਰ ਨੁੰ ਪੀ ਐਸ ਪੀ ਸੀ ਐਲ ਦਾ ਡਾਇਰੈਕਟਰ ਪ੍ਰਬੰਧਕੀ ਨਿਯੁਕਤ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸੀਨੀਅਰ ਕਾਂਗਰਸੀ ਆਗੂ ਅਮਰੀਕ ਸਿੰਘ ਢਿੱਲੋਂ ਦੇ ਪੋਤੇ ਕਰਨਵੀਰ ਸਿੰਘ ਨੁੰ ਪੀ ਐਸ ਟੀ ਸੀ ਐਲ ਦਾ ਡਾਇਰੈਕਟਰ ਪ੍ਰਬੰਧਕੀ ਨਿਯੁਕਤ ਕਰ ਦਿੱਤਾ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਆਉਂਦੀਆਂ ਚੋਣਾਂ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣਨ ਮਗਰੋਂ ਚੰਨੀ ਤੋਂ ਪਹਿਲਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਰਸ ਦੇ ਆਧਾਰ ’ਤੇ ਕੀਤੀਆਂ ਨਿਯੁਕਤੀਆਂ ਸਮੇਤ ਕੀਤੀਆਂ ਗਈਆਂ ਸਾਰੀਆਂ ਨਿਯੁਕਤੀਆਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਸਾਰੀਆਂ ਗੈਰ ਕਾਨੁੰਨੀ ਨਿਯੁਕਤੀਆਂ ਰੱਦ ਕੀਤੀਆਂ ਜਾਣਗੀਆਂ, ਭਾਵੇਂ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਦੀ ਬਤੌਰ ਡੀ ਐਸ ਪੀ ਨਿਯੁਕਤੀ, ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਦੀ ਤਹਿਸੀਲਦਾਰ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਦੀ ਆਬਕਰੀ ਤੇ ਕਰ ਅਫਸਰ ਵਜੋਂ ਨਿਯੁਕਤੀ ਵੀ ਸ਼ਾਮਲ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੂੰ ਸੂਬੇ ਦੇ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਦੀ ਕੋਈ ਚਿੰਤਾ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਖਾਲੀ ਆਸਾਮੀਆਂ ਪਰਨ ਤੋਂ ਇਨਕਾਰੀ ਕਰ ਕੇ ਸੁਬੇ ਦੀਆਂ ਨੌਕਰੀਆਂ ਵਿਚ ਕਟੌਤੀ ਦੀ ਪ੍ਰਧਾਨਗੀ ਕੀਤੀ ਹੈ। ਸਰਕਾਰ ਬੇਰੋਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਵਿਚ ਵੀ ਨਾਕਾਮ ਰਿਹਾ  ਰਹੀ ਹੈ। ਕਾਂਗਰਸ ਨੇ ਵੱਖ ਵੱਖ ਸਕੀਮਾਂ ਰਾਹੀਂ ਨੌਜਵਾਨਾਂ ਨੂੰ ਉਦਮਤਾ ਵਾਸਤੇ ਦਿੱਤੇ ਵਿਕਲਪ ਵੀ ਖੂਹ ਖਾਤੇ ਪਾ ਦਿੱਤੇ ਹਨ। ਹੁਣ ਜਦੋਂ ਕਾਰਜਕਾਰੀ ਖਤਮ ਹੋ ਰਿਹਾ ਹੈ ਤਾਂ ਕਾਂਗਰਸ ਸਰਕਾਰ ਬਜਾਏ ਸੂਬੇ ਦੇ ਨੌਜਵਾਨਾਂ ਦੇ ਜੋ ਕਿ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰ ਹੇ ਹਨ, ਵਾਸਤੇ ਕੁਝ ਕਰਨ ਦੇ ਆਪਣੇ ਵਿਧਾਇਕਾਂ ਤੇ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੁੰ ਅਹੁਦੇ ਦੇ ਕੇ ਨਿਵਾਜ ਰਹੀ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ।