ਅਕਾਲੀ ਦਲ ਨੇ ਸਮਰਾਲਾ ਯੂਥ ਵਿੰਗ ਪ੍ਰਧਾਨ ਦੇ ਕਤਲ ਦੀ ਕੀਤੀ ਜ਼ੋਰਦਾਰ ਨਿਖੇਧੀ

SAD legislative wing leader Sharanjit Singh Dhillon

ਚੰਡੀਗੜ•, 12 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਮਰਾਲਾ ਦਿਹਾਤੀ  ਯੂਥ ਵਿੰਗ ਪ੍ਰਧਾਨ ਰਵਿੰਦਰ ਸਿੰਘ ਸੋਨੂੰ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਸੋਨੂੰ ਦੇ ਕਾਤਲ ਤੁਰੰਤ ਗ੍ਰਿਫਤਾਰ ਕੀਤੇ ਜਾਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ੍ਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ  ਰਵਿੰਦਰ ਸਿੰਘ ਦਾ ਕਤਲ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਦਾ ਗਵਾਹ ਹੈ। ਉਹਨਾਂ ਨੇ ਰਵਿੰਦਰ ਦੇ ਕਤਲ ਨੂੰ ਸਿਆਸੀ ਕਤਲ ਕਰਾਰ ਦਿੰਦਿਆਂ ਮੰਗ ਕੀਤੀ ਕਿ ਇਸ ਵਿਚ ਸ਼ਾਮਲ ਕਾਂਗਰਸੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਜੇਲ• ਵਿਚ ਸੁੱਟਿਆ ਜਾਵੇ।
ਸ੍ਰੀ ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਇਹ ਪਿੰਡ ਵਿਚ ਦੂਜਾ ਕਤਲ ਹੈ। ਇਸ ਤੋਂ ਪਹਿਲਾਂ ਰਵਿੰਦਰ ਦੇ ਭਰਾ ਗੁਰਪ੍ਰੀਤ ਦਾ 17 ਮਹੀਨੇ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਪੁਲਿਸ ਨੇ ਗੁਰਪ੍ਰੀਤ ਕਤਲ ਕੇਸ ਵਿਚ ਲੋੜੀਂਦੇ ਕਦਮ ਨਹੀਂ ਚੁੱਕੇ ਜਿਸ ਕਾਰਨ ਇਕ ਹੋਰ ਨੌਜਵਾਨ ਨੇ ਆਪਣੀ ਜਾਨ ਗੁਆ ਲਈ।
ਸ੍ਰੀ ਢਿੱਲੋਂ ਨੇ ਐਲਾਨ ਕੀਤਾ ਕਿ  ਅਕਾਲੀ ਦਲ ਪੀੜਤ ਪਰਿਵਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ•ਾ ਹੋਵੇਗਾ। ਪੀੜਤ ਦੀ ਮਾਤਾ ਰਣਜੀਤ ਕੌਰ  ਸਮਰਾਲਾ ਦੇ ਸੇਹ ਪਿੰਡ ਦੀ ਸਰਪੰਚ ਹੈ। ਉਹਨਾਂ ਕਿਹਾ ਕਿ ਪਾਰਟੀ ਇਸ ਕੇਸ ਵਿਚ ਨਿਆਂ ਲੈਣ ਵਾਸਤੇ ਲੜਾਈ ਲੜੇਗੀ ਅਤੇ ਕਿਹਾ ਕਿ ਪਾਰਟੀ ਦੇ ਨੇਤਾ ਸੰਤਾ ਸਿੰਘ ਉਮੈਦਪੁਰੀ  ਇਸ ਮਾਮਲੇ ‘ਤੇ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਮਾਮਲੇ ਦੀ ਜਾਣਕਾਰੀ ਦੇਣਗੇ ਤਾਂ ਕਿ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।