ਫਾਜ਼ਿਲਕਾ 5 ਅਪ੍ਰੈਲ 2022
ਐਸ.ਐਮ.ਓ ਸੀਤੋ ਗੁੰਨੋ ਡਾ: ਬਬੀਤਾ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ: ਤੇਜਵੰਤ ਦੇ ਦਿਸ਼ਾ-ਨਿਰਦੇਸ਼ਾਂ `ਤੇ 01 ਅਪ੍ਰੈਲ ਤੋਂ 15 ਅਪ੍ਰੈਲ ਤੱਕ ਮਨਾਏ ਜਾ ਰਹੇ ਸਵੱਛਤਾ ਪੰਦਰਵਾੜੇ ਤਹਿਤ ਬਲਾਕ ਐਜੂਕੇਟਰ ਸੁਨੀਲ ਟੰਡਨ ਨੇ ਦੱਸਿਆ ਕਿ ਇਸ ਪੰਦਰਵਾੜੇ ਤਹਿਤ ਹਰ ਸਿਹਤ ਖੇਤਰ `ਚ ਸਵੱਛਤਾ ਮੁਹਿੰਮ ਤਹਿਤ ਪਿੰਡਾਂ ਵਿੱਚ ਬਣਾਏ ਗਏ ਸਾਰੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਅਤੇ ਪੀ.ਐਚ.ਸੀ. ਤੇ ਕਮੇਟੀ ਮੈਂਬਰਾਂ ਅਤੇ ਐਨ ਜੀ ਉਜ ਦੇ ਸਹਿਯੋਗ ਨਾਲ ਸਿਹਤ ਕੇਂਦਰ ਤੋਂ ਇਲਾਵਾ ਪਿੰਡ ਵਿੱਚ ਜਿੱਥੇ ਕੂੜੇ ਦੇ ਢੇਰ ਜਾਂ ਗੰਦੇ ਪਾਣੀ ਦੇ ਸੋਮੇ ਹਨ, ਉਹਨਾਂ ਥਾਂਵਾਂ ਦੀ ਸਫ਼ਾਈ ਕਰਵਾਈ ਗਈ
ਹੋਰ ਪੜ੍ਹੋ :-ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਮਾਪੇ ਅਧਿਆਪਕ ਮਿਲਣੀ ਵਿੱਚ ਕੀਤੀ ਸ਼ਿਰਕਤ
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੁੱਲੇ ਵਿੱਚ ਸ਼ੌਚ ਨਾ ਕਰਨ ਅਤੇ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੇ ਸੋਮਿਆਂ ਨੂੰ ਸਾਫ ਰੱਖਣਾ, ਪਿੰਡਾਂ ਵਿੱਚ ਪਸ਼ੂਆਂ ਦੇ ਗੋਹੇ ਦਾ ਨਿਪਟਾਰਾ, ਮਲੇਰੀਆ, ਡੇਂਗੂ ਵਰਗੀਆਂ ਵੈਕਟਰ ਬੋਰਨ ਬਿਮਾਰੀਆਂ ਤੋ ਬਚਣ ਲਈ ਸਾਫ ਸਫਾਈ, ਸਕੂਲਾਂ ਵਿੱਚ ਬੱਚਿਆਂ ਨੂੰ ਹੱਥਾਂ ਦੀ ਸਫਾਈ,ਚੰਗੀ ਸਿਹਤ ਲਈ ਚੰਗੀ ਖੁਰਾਕ,ਆਲੇ ਦੁਆਲੇ ਨੂੰ ਕੁਦਰਤੀ ਰੁੱਖਾਂ ਦੀ ਦੇਖਰੇਖ ਕਰ ਕੇ ਵਾਤਾਵਰਨ ਨੂੰ ਸਾਫ ਰੱਖ ਕੇ ਸ਼ੁੱਧ ਹਵਾ ਲੈਣ ਲਈ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ।
ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਵਿਚ ਹਸਪਤਾਲ ਵਿਚ ਆਪ੍ਰੇਸ਼ਨ ਥੀਏਟਰ, ਲੇਬਰ, ਐਮਰਜੈਂਸੀ ਰੂਮਾਂ ਦੀ ਸਫ਼ਾਈ ਕੀਤੀ ਗਈ।ਇਸ ਸਫਾਈ ਪੰਦਰਵਾੜੇ ਦਾ ਮੰਤਵ ਲੋਕਾਂ ਨੂੰ ਸਾਫ਼ ਸੁਥਰੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਅਤੇ ਗੰਦਗੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਨਾ ਹੈ।
ਇਸ ਮੌਕੇ ਰਾਜ ਕੁਮਾਰ ਬੇਰੀ, ਸੁਖਜਿੰਦਰ ਸਿੰਘ, ਰਾਜੇਸ਼ ਕੁਮਾਰ ਹਾਜ਼ਰ ਰਹੋ

English





