ਸਤਿੰਦਰ ਜੈਨ ਨੇ ਕਾਰੋਬਾਰੀਆਂ ਤੇ ਵਪਾਰੀਆਂ ਨਾਲ ਕੀਤੀ ਮੁਲਾਕਾਤ

SATINDER JAIN
ਸਤਿੰਦਰ ਜੈਨ ਨੇ ਕਾਰੋਬਾਰੀਆਂ ਤੇ ਵਪਾਰੀਆਂ ਨਾਲ ਕੀਤੀ ਮੁਲਾਕਾਤ
-ਮੰਤਰੀ ਤੇ ਵਿਧਾਇਕ ਸਰਕਾਰੀ ਅਫ਼ਸਰਾਂ ਤੋਂ ਕਰਦੇ ਹਨ ਹਫ਼ਤਾ ਜਾਂ ਮਹੀਨਾ ਵਸੂਲੀ: ਸਤਿੰਦਰ ਜੈਨ
-‘ਆਪ’ ਦੀ ਸਰਕਾਰ ਬਣਨ ‘ਤੇ ਕਾਇਮ ਕਰਾਂਗੇ ਟਰੱਕ ਯੂਨੀਅਨਾਂ
-ਸ੍ਰੀ ਆਨੰਦਪੁਰ ਸਾਹਿਬ ਵਿੱਚ ਚਾਰ ਐਸਟਰੋ ਟਰੱਫ ਸਟੇਡੀਅਮ ਬਣਾਏ ਜਾਣਗੇ

ਆਨੰਦਪੁਰ ਸਾਹਿਬ (ਰੋਪੜ)/ ਚੰਡੀਗੜ, 17 ਦਸੰਬਰ 2021

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਿਹਤ, ਲੋਕ ਨਿਰਮਾਣ ਤੇ ਬਿਜਲੀ ਮੰਤਰੀ ਸਤਿੰਦਰ ਜੈਨ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਆਪ’ ਵੱਲੋਂ ਕਰਵਾਏ ‘ਕਾਰੋਬਾਰੀਆਂ ਅਤੇ ਵਪਾਰੀਆਂ ਨਾਲ ਮੁਲਾਕਾਤ’ ਪ੍ਰੋਗਰਾਮ ਤਹਿਤ ਇਲਾਕੇ ਕਾਰੋਬਾਰੀਆਂ, ਵਪਾਰੀਆਂ, ਦੁਕਾਨਦਾਰਾਂ ਅਤੇ ਟਰਾਂਸਪੋਰਟਰਾਂ ਨਾਲ ਵਿਚਾਰ ਸਾਂਝੇ ਕੀਤੇ। ਜੈਨ ਨੇ ਪ੍ਰੋਗਰਾਮ ਵਿੱਚ ਆਏ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਕਿਹਾ, ”ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸਾਰੀਆਂ ਟਰੱਕ ਯੂਨੀਅਨਾਂ ਕਾਇਮ ਕੀਤੀਆਂ ਜਾਣਗੀਆਂ ਅਤੇ ਵਪਾਰ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਸੌਖਾ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਚਾਰ ਐਸਟਰੋ ਟਰੱਫ ਸਟੇਡੀਅਮ ਬਣਾਏ ਜਾਣਗੇ।”

ਹੋਰ ਪੜ੍ਹੋ :-ਹਲਕਾ 65 ਲੁਧਿਆਣਾ (ਉੱਤਰੀ) ‘ਚ ਸਵੀਪ ਗਤੀਵਿਧੀਆਂ ਤਹਿਤ ਵੋਟਰ ਜਾਗਰੂਕਤਾ ਅਭਿਆਨ ਜਾਰੀ

ਇਸ ਤੋਂ ਪਹਿਲਾਂ ਸਤਿੰਦਰ ਜੈਨ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਖ਼ੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕੀਤੀ। ਇਸ ਸਮੇਂ ਉਨਾਂ ਨੇ ਹਲਕਾ ਇੰਚਾਰਜ ਹਰਜੋਤ ਬੈਂਸ ਅਤੇ ਹਲਕੇ ਦੇ ਪ੍ਰਮੁੱਖ ਆਗੂ ਵੀ ਸਨ।

ਹਲਕਾ ਇੰਚਾਰਜ ਹਰਜੋਤ ਬੈਂਸ ਦੀ ਅਗਵਾਈ ਵਿੱਚ ਕਰਵਾਏ ‘ਕਾਰੋਬਾਰੀਆਂ ਅਤੇ ਵਪਾਰੀਆਂ ਨਾਲ ਮੁਲਾਕਾਤ’ ਪ੍ਰੋਗਰਾਮ ਇਲਾਕੇ ਦੇ ਟਰੱਕ ਓਪਰੇਟਰਾਂ, ਦੁਕਾਨਦਾਰਾਂ, ਕਾਰੋਬਾਰੀਆਂ ਅਤੇ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ  ਸਤਿੰਦਰ ਜੈਨ ਨੂੰ ਜਾਣਕਾਰੀ ਦਿੱਤੀ। ਭੁਪਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਉਨਾਂ ਦੇ ਇਲਾਕੇ ਵਿੱਚ ਨਜਾਇਜ਼ ਮਾਈਨਿੰਗ ਵੱਡੇ ਪੱਧਰ ‘ਤੇ ਚੱਲ ਰਹੀ ਹੈ, ਕੋਈ ਹੱਲ ਨਹੀਂ ਹੋ ਰਿਹਾ। ਪੀਏਸੀਐਲ ਦੇ ਸਾਬਕਾ ਮੁਲਾਜ਼ਮ ਪਰਵੀਨ ਕੁਮਾਰ ਨੇ ਦੱਸਿਆ ਕਿ ਪੀਏਸੀਐਲ 2019 ਵਿੱਚ ਕਰੀਬ 55 ਕਰੋੜ ਦੇ ਮੁਨਾਫ਼ੇ ‘ਚ ਚੱਲ ਰਹੀ ਸੀ, ਪਰ ਸਰਕਾਰ ਨੇ ਇਸ ਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ। ਜਿਸ ਪੀਏਪੀਸੀਐਲ ਦੇ ਮੁਲਾਜ਼ਮ ਰਾਤੋਂ ਰਾਤ ਬੇਰੁਜ਼ਗਾਰ ਹੋ ਗਏ।

ਇਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਸਹਿਰ, ਭਨੁਪਲੀ , ਗੰਗੂਵਾਲ, ਢੇਰ ,ਜਿੰਦਵੜੀ ਨੰਗਲ ਤੋਂ ਦੁਕਾਨਦਾਰ ਅਤੇ ਟਰੱਕ ਯੂਨੀਅਨ ਨੰਗਲ ਅਤੇ ਟਰੱਕ ਯੂਨੀਅਨ ਕੀਰਤਪੁਰ ਸਾਹਿਬ ਤੋਂ ਵੱਡੀ ਸੰਖਿਆ ਚ ਲੋਕ ਮੌਜੂਦ ਸਨ। ਇਨਾਂ ਲੋਕਾਂ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਦੀ ਟਰੱਕ ਯੂਨੀਅਨ ਅਤੇ ਚੰਗੇ ਹਸਪਤਾਲ ਦਾ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰਾਂ ਚੰਗਰ ਇਲਾਕੇ ਦੇ ਵਿੱਚ ਕੋਈ ਸਟੇਡੀਅਮ ਨਾ ਹੋਣਾ , ਕੋਈ ਇੰਡਸਟਰੀ ਨਾ ਹੋਣਾ ਹੋਰ ਵੱਡੀਆਂ ਸਮੱਸਿਆਵਾਂ ਹਨ।

ਲੋਕਾਂ ਦੇ ਵਿਚਾਰ ਜਾਣਨ ਤੋਂ ਬਾਅਦ ਸਤਿੰਦਰ ਜੈਨ ਨੇ ਕਿਹਾ ਕਿ ਰਿਸ਼ਵਤ ਖ਼ੋਰੀ ਅਤੇ ਭ੍ਰਿਸ਼ਟਾਚਾਰ ਵੱਡੀ ਸਮੱਸਿਆ ਹੈ ਅਤੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਮੰਤਰੀ, ਵਿਧਾਇਕ ਹੁੰਦੇ ਹਨ, ਜੋ ਸਰਕਾਰੀ ਅਫ਼ਸਰਾਂ ਤੋਂ ਹਫ਼ਤਾ ਜਾਂ ਮਹੀਨਾ ਵਸੂਲੀ ਕਰਦੇ ਹਨ। ਉਨਾਂ ਕਿਹਾ ਕਿ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇਗਾ ਅਤੇ ਟਰੱਕ ਯੂਨੀਅਨ ਵਿੱਚ ਕਿਸੇ ਵੀ ਪ੍ਰਕਾਰ ਦੀ ਦਖ਼ਲ ਅੰਦਾਜ਼ੀ ਨਹੀਂ ਕੀਤੀ ਜਾਵੇਗੀ। ਇਲਾਕੇ ਦੇ ਵਿੱਚ ਚਾਰ ਉੱਚ ਕੁਆਲਿਟੀ ਦੇ ਐਸਟਰੋ ਟਰਫ ਵਾਲੇ ਸਟੇਡੀਅਮ ਬਣਾਏ ਜਾਣਗੇ। ਇੰਡਸਟਰੀ ਅਤੇ ਟੂਰਿਜ਼ਮ ਚ ਵਾਧਾ ਕਰਨ ਲਈ ਦਿਨ ਰਾਤ ਕੰਮ ਕੀਤਾ ਜਾਵੇਗਾ । ਇਸ ਮੌਕੇ ਹਰਜੋਤ ਬੈਂਸ ਨੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦਾ ਸਵਾਗਤ ਕੀਤਾ ਅਤੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ।

ਸਤਿੰਦਰ ਜੈਨ ਵੱਲੋਂ ਹਰਜੋਤ ਬੈਂਸ ਬਾਰੇ ਇਹ ਵੀ ਆਖਿਆ ਗਿਆ ਕਿ ਏਥੋਂ ਦੇ ਲੋਕ ਹਰਜੋਤ ਬੈਂਸ ਨੂੰ ਬਹੁਤ ਪਿਆਰ ਕਰ ਰਹੇ ਹਨ ਅਤੇ ਇਹਨਾਂ ਦੇ ਸੁਭਾਅ ਤੋਂ ਕਾਫ਼ੀ ਪ੍ਰਭਾਵਿਤ ਨੇ। ਇਸ ਮੌਕੇ ਹਰਮਿੰਦਰ ਸਿੰਘ ਢਾਹੇ ਜ਼ਿਲਾ,ਰਾਮ ਕੁਮਾਰ ਮਕਾਰੀ, ਮੈਡਮ ਊਸਾ ਰਾਣੀ, ਪ੍ਰਧਾਨ,ਬਾਬੂ ਚਮਨ ਲਾਲ, ਪ੍ਰਿੰਸ ਉੱਪਲ , ਰਾਹੁਲ ਸੋਨੀ, ਦੀਪਕ ਸੋਨੀ, ਸਤੀਸ ਚੋਪੜਾ, ਹਿਤੇਸ ਨੱਢਾ, ਰੋਹਿਤ ਕਾਲੀਆ , ਸਰਬਜੀਤ ਭਟੋਲੀ ਜਸਵੀਰ ਸਿੰਘ ਜੱਸੂ ਅਤੇ ਪਾਰਟੀ ਦੇ ਹੋਰ ਕਈ ਲੀਡਰ ਅਤੇ ਵਲੰਟੀਅਰ ਮੌਜੂਦ ਸਨ।