ਫਿਰੋਜ਼ਪੁਰ, 9 ਸਤੰਬਰ :-
ਜ਼ਿਲ੍ਹਾ ਖੇਡ ਅਫਸਰ, ਫਿਰੋਜਪੁਰ ਅਨਿੰਦਰਵੀਰ ਕੌਰ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜ਼ਿਲ੍ਹਾ ਪੱਧਰ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਮੁਕਾਬਲੇ ਮਿਤੀ 12 ਸਤੰਬਰ, 2022 (ਸਵੇਰੇ 09:00 ਵਜੇ) ਤੋਂ 17 ਸਤੰਬਰ, 2022 ਤੱਕ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣਾ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨੀ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨੀ, ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨਾ ਹੋਵੇਗਾ। ਸਮੂਹ ਬਲਾਕਾਂ ਵਿਚ ਕਰਵਾਈਆਂ ਗਈਆਂ ਖੇਡਾਂ ਐਥਲੈਟਿਕਸ, ਖੋਹ-ਖੋਹ ਕਬੱਡੀ (ਨ.ਸ), ਕਬੱਡੀ (ਸ.ਸ) ਵਾਲੀਬਾਲ, ਫੁੱਟਬਾਲ ਵਿੱਚੋਂ ਪਹਿਲੀਆ ਦੋ ਜੇਤੂ ਟੀਮਾਂ ਹੀ ਜਿਲ੍ਹਾ ਪੱਧਰ ਵਿੱਚ ਭਾਗ ਲੈ ਸਕਣਗੀਆਂ। ਇਸ ਤੋਂ ਇਲਾਵਾ ਬਾਸਕਿਟਬਾਲ, ਹੈਂਡਬਾਲ, ਕੁਸ਼ਤੀ, ਹਾਕੀ, ਬਾਕਸਿੰਗ, ਗਤਕਾ, ਕਿੱਕ ਬਾਕਸਿੰਗ ਅਤੇ ਬੈਡਮਿੰਟਨ ਦੀਆਂ ਟੀਮਾਂ ਸਿੱਧਾ ਜ਼ਿਲ੍ਹਾ ਪੱਧਰ ਵਿੱਚ ਭਾਗ ਲੈਣਗੀਆਂ। ਬਾਕੀ ਬਚਦੀਆਂ ਖੇਡਾਂ ਸਾਫਟ ਬਾਲ, ਜੂਡੋ, ਰੋਲਰ ਸਕੇਟਿੰਗ, ਨੈਟਬਾਲ, ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ ਲਈ ਸਿੱਧਾ ਸਟੇਟ ਪੱਧਰ ਟੂਰਨਾਮੈਂਟ ਵਿਚ ਭਾਗ ਲੈਣ ਲਈ ਟ੍ਰਾਇਲ ਰੱਖਣ ਸਬੰਧੀ ਵੱਖਰਾ ਪ੍ਰੈਸ ਨੋਟ ਜਾਰੀ ਕੀਤਾ ਜਾਵੇਗਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਉਮਰ ਵਰਗ ਅੰਡਰ-14, ਅੰਡਰ-17, ਅੰਡਰ-21, 21 ਤੋਂ 40, 40 ਤੋਂ 50 ਅਤੇ 50 ਤੋਂ ਵੱਧ ਉਮਰ ਵਰਗ ਤੱਕ ਦੇ ਖਿਡਾਰੀ/ਖਿਡਾਰਨਾਂ ਭਾਗ ਲੈ ਸਕਦੇ ਹਨ। ਮਿਤੀ 12.09.2022 ਤੋਂ 13.09.2022 ਤੱਕ ਅੰਡਰ 14, 17 (ਲੜਕੇ-ਲੜਕੀਆਂ) ਦੇ ਖੇਡ ਮੁਕਾਬਲੇ ਕਰਵਾਏ ਜਾਣਗੇ, ਮਿਤੀ 14.09.2022 ਤੋਂ 16.09.2022 ਤੱਕ ਉਮਰ ਵਰਗ ਅੰਡਰ-21 ਸਾਲ (ਲੜਕੇ/ਲੜਕੀਆਂ) ਅਤੇ 21 ਤੋਂ 40 ਸਾਲ ਤੱਕ (ਮਹਿਲਾ/ਪੁਰਸ਼) ਦੇ ਮੁਕਾਬਲੇ ਕਰਵਾਏ ਜਾਣਗੇ, ਮਿਤੀ 17.09.2022 ਤੱਕ, ਉਮਰ ਵਰਗ 40 ਤੋਂ 50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਿਚ (ਮਹਿਲਾ/ਪੁਰਸ਼) ਮੁਕਾਬਲੇ ਕਰਵਾਏ ਜਾਣਗੇ। ਇਥੇ ਇਹ ਦੱਸਣਯੋਗ ਹੈ ਕਿ ਜੋ ਖਿਡਾਰੀ ਪੈਰਾ ਖੇਡ ਵਿਚ ਭਾਗ ਲੈਣਾ ਚਾਹੁੰਦੇ ਹਨ ਉਹ ਮਿਤੀ: 17.09.2022 ਨੂੰ ਐਥਲੈਟਿਕ, ਟੇਬਲ ਟੈਨਿਸ ਅਤੇ ਬੈਡਮਿੰਟਨ ਖੇਡਾਂ ਵਿਚ ਭਾਗ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਆਫਲਾਈਨ ਐਂਟਰੀ ਲਈ ਖਿਡਾਰੀ ਆਪਣਾ ਪ੍ਰੋਫਾਰਮਾ ਸਕੂਲ ਪ੍ਰਿੰਸੀਪਲ/ਸਰਪੰਚ/ਐੱਮ.ਸੀ/ਕਲੱਬ ਪ੍ਰਧਾਨ ਪਾਸੋ ਤਸਦੀਕ ਕਰਵਾ ਕੇ ਸਬੰਧਤ ਖੇਡ ਸਥਾਨ ਤੇ ਜਮ੍ਹਾਂ ਕਰਵਾਉਣਗੇ। ਇਹ ਪ੍ਰੋਫਾਰਮਾ ਦਫਤਰ ਜਿਲ੍ਹਾ ਖੇਡ ਅਫਸਰ ਫ਼ਿਰੋਜਪੁਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਟੂਰਨਾਮੈਂਟ ਸਥਾਨ ਤੇ ਉਮਰ ਦੇ ਸਬੂਤ ਵਜੋਂ ਖਿਡਾਰੀ ਆਪਣਾ ਅਧਾਰ ਕਾਰਡ ਅਤੇ ਪੰਜਾਬ ਵਸਨੀਕ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ। ਇੱਥੇ ਇਹ ਦੱਸਣਯੋਗ ਹੈ ਕਿ ਖਿਡਾਰੀਆਂ ਨੂੰ ਆਉਣ ਜਾਣ ਦਾ ਕੋਈ ਵੀ ਸਫਰੀ ਭੱਤਾ ਨਹੀਂ ਦਿੱਤਾ ਜਾਵੇਗਾ।
ਹੋਰ ਪੜ੍ਹੋ :-
‘ਆਪ’ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੰਜਾਬ ਸਰਕਾਰ ਦੇ ਨਵ-ਨਿਯੁਕਤ ਬੋਰਡ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਨਾਲ ਕੀਤੀ ਮੁਲਾਕਾਤ
—-

English






