ਚੰਡੀਗੜ, 12 ਅਕਤੂਬਰ
– ਨੈਸ਼ਨਲ ਐਸਸੀ ਕਮਿਸ਼ਨ ਨੇ ਤਰਨਤਾਰਨ ਜਿਲੇ ਦੇ ਪਿੰਡ ਆਸਲ ਉਤਾੜ ਵਿਖੇ ਪਲਾਟ ਦੇ ਝਗੜੇ ਨੂੰ ਲੈ ਕੇ ਪਿੰਡ ਦੇ ਸਰਪੰਚ ਅਤੇ ਹੋਰ ਬੰਦਿਆਂ ਵੱਲੋਂ ਇਕ ਐਸਸੀ ਪਰਿਵਾਰ ਦੀ ਕਥਿਤ ਕੁੱਟਮਾਰ ਅਤੇ ਇਕ ਔਰਤ ਨਾਲ ਜਿਨਸੀ ਛੇੜਛਾੜ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੀ ਹਦਾਇਤ ’ਤੇ ਕਮਿਸ਼ਨ ਵੱਲੋਂ 22 ਅਕਤੂਬਰ ਤੱਕ ਇਸ ਮਾਮਲੇ ਤੇ ਕਾਰਵਾਈ ਰਿਪੋਰਟ ਮੰਗੀ ਹੈ।
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲੀ ਜਾਣਕਾਰੀ ਮੁਤਾਬਿਕ ਸ਼ਿਕਾਇਤ ਕਰਤਾ ਨਿੰਦਰ ਸਿੰਘ ਨੇ 2018 ਵਿਚ ਥਾਣਾ ਵਲਟੋਹਾ ਦੇ ਅਧੀਨ ਆਉਂਦੇ ਪਿੰਡ ਆੱਸਲ ਉਤਾੜ ਵਿਖੇ ਇਕ ਘਰ ਖਰੀਦਿਆ ਸੀ ਅਤੇ ਪਿੰਡ ਦੇ ਕੁੱਝ ਲੋਕ ਇਸ ਮਕਾਨ ਉਪਰ ਕਬਜ਼ਾ ਕਰਨਾ ਚਾਹੁੰਦੇ ਸਨ। ਉਨਾਂ ਨੇ 12 ਜਨਵਰੀ ਨੂੰ ਇਸ ਪਰਿਵਾਰ ਉਪਰ ਹਮਲਾ ਕਰ ਦਿੱਤਾ ਜਿਨਾਂ ’ਚ ਕੁੱਝ ਅਣਪਛਾਤੇ ਬੰਦੇ ਵੀ ਸ਼ਾਮਲ ਸਨ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਅਸਰ ਰਸੁਖ ਵਾਲੇ ਇਨਾਂ ਬੰਦਿਆਂ ਨੇ ਪਰਿਵਾਰ ’ਚ ਮੌਜੂਦ ਔਰਤ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਕਪੜੇ ਪਾੜ ਦਿੱਤੇ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਹੈ ਕਿ ਉਨਾਂ ਦੇ ਪਰਿਵਾਰ ਉਪਰ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਅਤੇ ਕੁੱਝ ਫਾਇਰ ਵੀ ਕੀਤੇ ਗਏ। ਉਨਾਂ ਇਹ ਵੀ ਦੋਸ਼ ਲਾਇਆ ਕਿ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਨੇ ਉਨਾਂ ਨੂੰ ਗਾਲਾਂ ਕੱਢੀਆਂ ਅਤੇ ਜਾਤੀ ਸੂਚਤ ਸ਼ਬਦ ਵਰਤੇ, ਜੋ ਕਿ ਉਨਾਂ ਦੀ ਸ਼ਾਨ ਦੇ ਖਿਲਾਫ ਸਨ।

ਸ਼ਿਕਾਇਤ ਕਰਤਾ ਨੇ ਇਹ ਵੀ ਇਲਜਾਮ ਲਾਇਆ ਕਿ ਉਨਾਂ ਵੱਲੋਂ ਵਲਟੋਹਾ ਥਾਣੇ ’ਚ ਰਿਪੋਰਟ ਦਰਜ਼ ਕਰਵਾਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਉਨਾਂ ਨੇ ਐਸਐਚਓ ਬਲਵਿੰਦਰ ਸਿੰਘ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਤੇ ਕਾਰਵਾਈ ਨਾ ਹੋਣ ਮੱਗਰੋਂ ਭਿੱਖੀਵਿੰਡ ਦੇ ਡੀਐਸਪੀ ਕੋਲ ਸ਼ਿਕਾਇਤ ਵੀ ਦਰਜ਼ ਕਰਵਾਈ ਸੀ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ ਜਾਂਚ ਟੀਮ ਵੀ ਬਣਾਈ ਸੀ, ਪਰ ਅਜੇ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ।
ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ, ਫਿਰੋਜਪੁਰ ਰੇਂਜ ਦੇ ਆਈਜੀ ਪੁਲੀਸ, ਤਰਨਤਾਰਨ ਦੇ ਡਿਪਟੀ ਕਮਿਸ਼ਨ ਅਤੇ ਜਿਲਾ ਪੁਲਿਸ ਮੁੱਖੀ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਤੁਰੰਤ ਕਮਿਸ਼ਨ ਨੂੰ ਭੇਜੀ ਜਾਵੇ। ਉਨਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਨਿਸ਼ਚਿਤ ਸਮੇਂ ਵਿਚ ਰਿਪੋਰਟ ਨਾ ਸੌਂਪੀ ਗਈ ਤਾਂ ਕਮਿਸ਼ਨ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਦੇ ਹੋਏ ਇਨਾਂ ਉਚ ਅਧਿਕਾਰੀਆਂ ਨੂੰ ਦਿੱਲੀ ਤਲਬ ਕਰੇਗਾ।

English