ਅੰਮ੍ਰਿਤਸਰ 10 ਫਰਵਰੀ 2022
ਜਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਦੀ ਅਤੇ ਖਾਸ ਕਰਕੇ ਔਰਤ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਅਤੇ ਪ੍ਰੋਜੈਕਟ ਸਨਮਾਨ ਤਹਿਤ ਸਵੀਪ ਦੇ ਮੈਂਬਰਾਂ ਵਲੋਂ ਅਤੇ ਬੀ.ਡੀ.ਪੀ.ਓ. ਦਫ਼ਤਰ ਅਰਬਨ-3 ਵਲੋਂ ਸਕੂਟਰ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਨੇ ਚੋਣਾਂ ਲਈ ਈ.ਵੀ.ਐਮਜ਼ ਤੇ ਵੀ.ਵੀ.ਪੈਟ ਦੀ ਤਿਆਰੀ ਦੇ ਕੰਮ ਦਾ ਲਿਆ ਜਾਇਜ਼ਾ
ਇਸ ਰੈਲੀ ਵਿਚ ਆਂਗਣਵਾੜੀ ਵਰਕਰ ਵਲੋਂ ਲੰਬੀ ਸਕੂਟਰ ਰੈਲੀ ਕੱਢ ਕੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਵਾਇਆ ਗਿਆ ਅਤੇ ਪ੍ਰੋਜੈਕਟ ਸਨਮਾਨ ਤਹਿਤ ਵੱਧ ਤੋਂ ਵੱਧ ਵੋਟ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਹ ਰੈਲੀ ਅੰਮ੍ਰਿਤਸਰ ਅਰਬਨ-3 ਤੋਂ ਸ਼ੁਰੂ ਹੋ ਕੇ ਜੀ.ਟੀ.ਰੋਡ. ਛੇਹਰਟਾ ਕਵਰ ਕੀਤਾ ਗਿਆ। ਇਸ ਮੌਕੇ ਮੀਨਾ ਦੇਵੀ ਸੀ.ਡੀ.ਪੀ.ਓ., ਸ੍ਰੀਮਤੀ ਕੁਲਦੀਪ ਕੌਰ, ਸ.ਡੀ.ਪੀ.ਓ. ਅਟਾਰੀ, ਸੁਪਰਵਾਈਜ਼ਰ ਅੰਜੂ, ਸੁਪਰਵਾਈਜ਼ਰ ਸੁਖਜਿੰਦਰ ਕੌਰ ਅਤੇ ਆਂਗਣਵਾੜੀ ਵਰਕਰ ਨੇ ਹਿਸਾ ਲਿਆ।
ਕੈਪਸ਼ਨ : ਸਵੀਪ ਮੁਹਿੰਮ ਕੱਢੀ ਗਈ ਸਕੂਟਰ ਰੈਲੀ ਦੀਆਂ ਵੱਖ ਵੱਖ ਤਸਵੀਰਾਂ

English






