ਨਵਾਂਸ਼ਹਿਰ, 10 ਨਵੰਬਰ 2021
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਲਈ ਫ਼ੌਜ ਵਿਚ ਭਰਤੀ ਜਲਦੀ ਹੋਣ ਜਾ ਰਹੀ ਹੈ, ਜਿਸਦੇ ਲਈ ਸੀ-ਪਾਈਟ ਨਵਾਂਸ਼ਹਿਰ ਵਿਖੇ ਪ੍ਰੀ-ਟ੍ਰੇਨਿੰਗ ਕੈਂਪ ਸ਼ੁਰੂ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੀ-ਪਾਈਟ ਕੈਂਪ, ਨਵਾਂਸ਼ਹਿਰ ਦੇ ਕੈਂਪ ਕਮਾਂਡੈਂਟ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਨੌਜਵਾਨ ਹੀ ਭਾਗ ਲੈ ਸਕਦੇ ਹਨ।
ਉਨਾਂ ਕਿਹਾ ਕਿ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਆਪਣੇ ਅਸਲ ਸਰਟੀਫਿਕੇਟਾਂ ਸਮੇਤ ਸੀ-ਪਾਈਟ ਕੈਂਪ, ਨਹਿਰੀ ਰੈਸਟ ਹਾਊਸ, ਰਾਹੋਂ ਰੋਡ, ਨਵਾਂਸ਼ਹਿਰ ਵਿਖੇ 12 ਨਵੰਬਰ 2021 ਅਤੇ 15 ਨਵੰਬਰ 2021 ਨੂੰ ਸਵੇਰੇ 9 ਵਜੇ ਟਰਾਇਲ ਲਈ ਕੈਂਪ ਵਿਚ ਆ ਸਕਦੇ ਹਨ। ਉਨਾਂ ਕਿਹਾ ਕਿ ਭਰਤੀ ਲਈ ਉਮਰ ਹੱਦ 17 ਸਾਲ 6 ਮਹੀਨੇ ਤੋਂ 21 ਸਾਲ, ਉਚਾਈ 5 ਫੁੱਟ 7 ਇੰਚ (170 ਸੈਂਟੀਮੀਟਰ) ਅਤੇ ਕੰਢੀ ਏਰੀਏ ਲਈ 163 ਸੈਂਟੀਮੀਟਰ, ਛਾਤੀ 77-82 ਸੈਂਟੀਮੀਟਰ ਅਤੇ ਵਿੱਦਿਅਕ ਯੋਗਤਾ ਦਸਵੀਂ (ਘੱਟੋ-ਘੱਟ 45 ਫੀਸਦੀ ਅੰਕਾਂ ਨਾਲ) ਜਾਂ ਬਾਰਵੀਂ ਪਾਸ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਟਰਾਇਲ ਪਾਸ ਨੌਜਵਾਨਾਂ ਦਾ ਕੈਂਪ ਵਿਚ ਹੀ ਮੈਡੀਕਲ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਪ੍ਰੀ-ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ 94637-38300, 87258-66019 ਅਤੇ 98145-86921 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

English






