ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਸਵੈ-ਰੋਜਗਾਰ ਕੈਂਪ ਦਾ ਕੀਤਾ ਗਿਆ ਆਯੋਜਨ

ਐਸ.ਏ.ਐਸ ਨਗਰ 27 ਮਈ :- 
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਪਿੰਡ ਰਾਇਪੁਰ, ਜਿਲ੍ਹਾ ਮੋਹਾਲੀ ਅਤੇ ਐਸ.ਸੀ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਐਮ.ਸੀ ਦਫਤਰ, ਕੁਰਾਲੀ ਵਿਖੇ ਅੱਜ ਸਵੈ-ਰੋਜਗਾਰ ਕੈਂਪ ਦਾ ਆਯੋਜਨ ਕਰਵਾਇਆ ਗਿਆ।  ਜਾਣਕਾਰੀ ਦਿੰਦੇ ਹੋਏ ਡਿ.ਸੀ.ਈ.ਓ ਸ਼੍ਰੀ ਮੰਜੇਸ਼ ਸ਼ਰਮਾ  ਨੇ ਦੱਸਿਆ ਕਿ ਉਕਤ ਕੈਂਪ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਨੂੰ ਡੇਅਰੀ ਵਿਕਾਸ ਵਿਭਾਗ ਅਤੇ ਐਸ.ਸੀ ਕਾਰਪੋਰੇਸ਼ਨ ਵੱਲੋਂ ਮੁੱਹਇਆ ਕਰਵਾਈਆ ਜਾ ਰਹੀਆਂ ਲੋਨ ਸਕੀਮਾਂ ਅਤੇ ਸਕਿੱਲ ਟ੍ਰੇਨਿੰਗ ਸਬੰਧੀ ਅਗਵਾਈ ਦਿੰਦਿਆਂ ਇਛੁੱਕ ਪ੍ਰਾਰਥੀਆਂ ਦੇ ਕੇਸਾਂ ਸਬੰਧੀ ਮੌਕੇ ਤੇ ਲੋੜੀਂਦੀ ਕਾਰਵਾਈ ਕੀਤੀ ਗਈ।
ਰੋਜਗਾਰ ਅਫਸਰ ਸ਼੍ਰੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਪ੍ਰਾਰਥੀਆਂ ਨੂੰ ਡੀ.ਬੀ.ਈ.ਈ ਦੇ ਲਾਇਨ ਵਿਭਾਗਾਂ ਵੱਲੋਂ ਮੁੱਹਇਆ ਕਰਵਾਇਆ ਜਾ ਰਹੀਆਂ ਸਵੈ-ਰੋਜਗਾਰ ਸਕੀਮਾਂ ਬਾਰੇ ਵੀ ਜਾਣੂੰ ਕਰਵਾਇਆ ਗਿਆ। ਉਕਤ ਕੈਂਪ ਦੋਰਾਨ ਡੇਅਰੀ ਵਿਕਾਸ ਵਿਭਾਗ ਅਤੇ ਐਸ.ਸੀ ਕਾਰਪੋਰੇਸ਼ਨ ਦੇ ਅਧਿਕਾਰੀ,ਨੁਮਾਇਂਦੇ ਵੀ ਮੌਜੂਦ ਰਹੇ ।

ਹੋਰ ਪੜ੍ਹੋ :-  ਵਿਧਾਇਕ ਰਜਨੀਸ਼ ਦਹੀਯਾ ਨੇ ਕੀਤੀ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਕਦਮਾਂ ਦੀ ਸ਼ਲਾਘਾ