ਆਪ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਬਾਲ ਭਵਨ ਵਿਖੇ ਸੰਗੀਤ ਕਲਾਸ ਦੀ ਕਰਵਾਈ ਸ਼ੁਰੂਆਤ

ਬਾਲ ਭਵਨ ਦੇ ਵਿਕਾਸ ਲਈ 5 ਲੱਖ ਰੁਪਏ ਸਹਾਇਤਾ ਕਰਨ ਦਾ ਦਿਵਾਇਆ ਭਰੋਸਾ

ਗੁਰਦਾਸਪੁਰ, 4 ਅਗਸਤ 2022 

ਜਿਲ੍ਹਾ ਬਾਲ ਭਵਨ ਕੌਂਸਲ ਗੁਰਦਾਸਪੁਰ ਵੱਲੋਂ ਬਾਲ ਭਵਨ ਗੁਰਦਾਸਪੁਰ ਵਿਖੇ ਅੱਜ ਸੰਗੀਤ ਕਲਾਸ ਦਾ ਆਗਾਜ਼ ਕੀਤਾ ਗਿਆ, ਜਿਸ ਦਾ ਉਦਘਾਟਨ ਰਮਨ ਬਹਿਲ, ਆਪ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਗੁਰਦਾਸਪੁਰ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਨੈਸ਼ਨਲ ਐਵਾਰਡੀ ਰੋਮੋਸ ਮਹਾਜਨ ਵੀ ਮੌਜੂਦ ਸਨ।

ਇਸ ਮੌਕੇ ਗੱਲਬਾਤ  ਕਰਦਿਆਂ ਸ੍ਰੀ ਰਮਨ ਬਹਿਲ ਨੇ ਵਾਅਦਾ ਕੀਤਾ ਕਿ ਇਸ ਬਿਲਡਿੰਗ ਤੇ ਇਕ ਹੋਰ ਸਟੋਰੀ ਬਣਵਾਉਣ ਲਈ ਲੋੜੀਂਦੀ ਰਕਮ ਜਿਹੜੀ ਕਿ ਪੰਜ ਲੱਖ ਬਣਦੀ ਹੈ ਪੰਜਾਬ ਸਰਕਾਰ ਤੋਂ ਦਿਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਇਸ ਬਾਲ ਭਵਨ ਵਿੱਚ ਆਈਲੈਟਸ, ਭੰਗੜਾ,ਮਿਲਾਈ ਸੈਂਟਰ ਵੀ ਸ਼ੁਰੂ ਕੀਤੀ ਜਾ ਸਕੇ।

ਇਸ ਮੌਕੇ ਜਿਲ੍ਹਾ ਬਾਲ ਭਲਾਈ ਕੌਂਸਲ ਦੇ ਅਵੈਤਨਿਕ ਸਕੱਤਰ ਸ੍ਰੀ ਰਮੇਸ਼ ਮਹਾਜਨ, ਨੈਸਨਲ ਐਵਾਰਡੀ ਨੇ ਦੱਸਿਆ ਕਿ ਇਥੇ ਪਹਿਲਾ ਤੋਂ ਕਰੈਂਚ ਸੈਂਟਰ, ਕੰਪਿਊਟਰ ਸੈਂਟਰ, ਲਾਇਬ੍ਰੇਰੀ ਅਤੇ ਵਾਈਲਡ ਲਾਈਨ 1098 ਵਰਗੇ ਪ੍ਰੋਜੈਕਟ ਚੱਲ ਰਹੇ ਹਨ। ਇਸ ਜ਼ਿਲ੍ਹੇ ਦੇ ਬੱਚੇ ਇਨ੍ਹਾਂ ਗਤੀਵਿਧੀਆਂ ਦਾ ਭਰਭੂਰ ਫਾਇਦਾ ਲੈ ਰਹੇ ਹਨ। ਇਸ ਮਿਊਜਿਕ ਕਲਾਸ ਦੀ ਫੀਸ ਵੀ ਬਹੁਤ ਘੱਟ ਰੱਖੀ ਗਈ ਹੈ। ਅਤੇ ਇਸ ਸੁਨਿਹਰੀ ਮੌਕੇ ਦਾ ਗੁਰਦਾਸਪੁਰ ਦੇ ਬੱਚੇ ਇਸ ਦਾ ਫਾਇਦਾ ਲੈ ਕੇ ਉਜਵੱਲ ਭਵਿਖ ਬਣਾ ਸਕਦੇ ਹਨ। ਉਨਾ ਕਿਹਾ ਕਿ ਇਸ ਬਾਲ ਭਲਾਈ ਕੌਂਸਲ ਦੇ ਸਦਕਾ ਇਸ ਜਿਲ੍ਹੇ ਦੇ ਬਹੁਤ ਬੱਚੇ ਪਹਿਲਾਂ ਵੀ ਕਈ ਖੇਤਰਾਂ ਵਿੱਚ ਮੱਲਾਂ ਮਾਰ ਸਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਬੱਚੇ ਆਪਣਾ ਵਧੀਆ ਭਵਿੱਖ ਬਣਾਉਣਗੇ। ਇਸ ਕੰਮ ਵਾਸਤੇ ਬਾਲ ਭਲਾਈ ਕੌਂਸਲ ਨੇ ਮਿਸਟਰ ਮੈਮੂਅਲ ਜੋ ਕਿ ਐੱਮ. ਏ (ਮਿਊਜਿਕ)ਹਨ ਨੂੰ ਬਤੌਰ ਟੀਚਰ ਲਗਾਇਆ ਹੈ। ਇੱਕ ਕਲਾਸ ਇੱਕ ਘੰਟੇ ਦੀ ਹੋਵੇਗੀ।

ਉਨ੍ਹਾ ਅੱਗੇ ਦੱਸਿਆ ਕਿ ਇਸ ਬਾਲ ਭਵਨ ਦੀ ਸ਼ੁਰੂਆਤ ਵੀ ਸਵ: ਸਾਬਕਾ ਡਿਪਟੀ ਮਨਿਸ਼ਟਰ ਮੰਤਰੀ ਸ਼੍ਰੀ ਖੁਸ਼ਹਾਲ ਸਹਿਬ ਯ ਵੱਲੋ ਕਰਵਾਈ ਗਈ ਸੀ ।

ਇਸ ਮੌਕੇ  ਸ੍ਰੀ ਬਖਮੀ ਰਾਜ ਪ੍ਰੋਜੈਕਟ ਕੋਆਰਡੀਨੇਟਰ ਚਾਈਲਡ ਲਾਈਨ 1098,ਬਲਜੀਤ ਸਿੰਘ ਇੰਚਾਰਜ ਕੰਪਿਊਟਰ ਸੈਂਟਰ, ਚਾਈਲਡ ਲਾਈਨ ਸਟਾਫ ਮੈਂਬਰ ਨਵਦੀਪ ਕੌਰ, ਭਰਤ ਸ਼ਰਮਾਂ  ਅਨੁਰਾਧਾ,ਹਰਪ੍ਰੀਤ,ਜਗੀਰ ਸਿੰਘ,ਪੂਰਨਿਮਾਂ, ਪਰਮਿੰਦਰ ਕੌਰ ਆਦਿ ਹਾਜਰ ਸਨ।

 ਹੋਰ ਪੜ੍ਹੋ :-     ਪਸ਼ੂ ਪਾਲਣ ਮੰਤਰੀ ਭੁੱਲਰ ਵੱਲੋਂ ਲੰਪੀ ਸਕਿੱਨ ਬੀਮਾਰੀ ਦੀ ਰੋਕਥਾਮ ਲਈ ਮੁੱਖ ਦਫ਼ਤਰ ਦੇ ਵੈਟਰਨਰੀ ਅਫ਼ਸਰ ਜ਼ਿਲ੍ਹਿਆਂ ਵਿੱਚ ਤੈਨਾਤ