ਦੁਸਹਿਰਾ ਦੇ ਅਵਸਰ ‘ਤੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਕਾਰਜਸ਼ੀਲ ਰਹਿਣਗੇ ਸੇਵਾ ਕੇਂਦਰ

ਫਾਜ਼ਿਲਕਾ, 19 ਅਕਤੂਬਰ:
ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ ਸੇਵਾ ਕੇਂਦਰ ਮਿਤੀ 24 ਅਕਤੂਬਰ ਨੂੰ ਦੁਸਹਿਰਾ ਦੇ ਅਸਵਰ ‘ਤੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਕਾਰਜਸ਼ੀਲ ਰਹਿਣਗੇ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਨੇਜਰ ਸ. ਗਗਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਵਾਸੀ ਉਕਤ ਸਮੇਂ ਅਨੁਸਾਰ ਦੁਸਹਿਰੇ ਦੇ ਅਵਸਰ ਉੱਪਰ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਲੈ ਸਕਦੇ ਹਨ।
ਜਿਕਰਯੋਗ ਹੈ ਕਿ ਆਮ ਦਿਨਾਂ ਵਿੱਚ ਸੇਵਾ ਕੇਂਦਰ 9 ਤੋਂ 5 ਵਜੇ ਤੱਕ ਖੁੱਲ੍ਹੇ ਰੱਖੇ ਜਾਂਦੇ ਹਨ।